Connect with us

Punjab

ਪਟਿਆਲਾ ਪੁਲਿਸ ਨੇ ਅੰਤਰਰਾਜੀ ਲੁਟੇਰਾ ਗਿਰੋਹ ਦੇ ਪੰਜ ਮੈਂਬਰਾਂ ਨੂੰ ਕੀਤਾ ਕਾਬੂ

Published

on

ਪਟਿਆਲਾ ਪੁਲਿਸ ਨੇ ਇਸ ਵੇਲ਼ੇ ਵੱਡੀ ਕਾਮਯਾਮੀ ਹਾਸਿਲ ਕੀਤੀ ਹੈ | ਜਿਥੇ ਪੁਲਿਸ ਦੇ ਵੱਲੋਂ ਇੱਕ ਅੰਤਰਰਾਜੀ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ| ਪੁਲਿਸ ਦੇ ਵੱਲੋਂ ਇਹਨਾਂ ਅਪਰਾਧੀਆਂ ਨੂੰ ਰਾਜਪੁਰਾ ਹਾਈਵੇਅ ਤੋਂ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਨਵੀਂ ਦਿੱਲੀ ਵਿੱਚ ਧਾਰਾ 307, 395, 392, 382, ​​379 ਆਈਪੀਸੀ ਅਤੇ ਅਸਲਾ ਐਕਟ ਤਹਿਤ 20 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।

ਪੁਲਿਸ ਨੇ ਦੋਸ਼ੀਆਂ ਤੋਂ ਇੱਕ ਗੱਡੀ, ਤਿੰਨ ਪਿਸਤੌਲ ਅਤੇ 20 ਕਾਰਤੂਸ ਬਰਾਮਦ ਕੀਤੇ ਹਨ। ਇਨ੍ਹਾਂ ਦੀ ਯੋਜਨਾ ਲੁਧਿਆਣਾ ਅਤੇ ਜਲੰਧਰ ਵਿੱਚ ਸਨਸਨੀਖੇਜ਼ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਸੀ। ਮੁਲਜ਼ਮਾਂ ਖ਼ਿਲਾਫ਼ ਰਾਜਪੁਰਾ ਵਿੱਚ ਧਾਰਾ 382, ​​399, 473 ਆਈਪੀਸੀ ਅਤੇ 25(6) ਆਰਮਜ਼ ਐਕਟ ਸੋਧ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਸ ਦੀ ਜਾਣਕਾਰੀ ਖੁਦ DGP ਗੌਰਵ ਯਾਦਵ ਨੇ ਵੀ ਸਾਂਝੀ ਕੀਤੀ ਹੈ ਜਿੱਥੇ ਉਹਨਾਂ ਕਿਹਾ ਕਿ- ਪਟਿਆਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ| ਦਿੱਲੀ ਤੋਂ ਹਾਈਵੇਅ ਲੁੱਟਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ। #ਰਾਜਪੁਰਾ ਹਾਈਵੇਅ ਤੋਂ 5 ਮੈਂਬਰ ਗ੍ਰਿਫਤਾਰ।

ਉਹਨਾਂ ਖਿਲਾਫ ਧਾਰਾ-307, 395, 392, 382,379 ਆਈਪੀਸੀ ਅਤੇ ਆਰਮਜ਼ ਐਕਟ ਦੇ ਤਹਿਤ #ਨਵੀਂ ਦਿੱਲੀ ਵਿੱਚ 20 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।
3 ਪਿਸਤੌਲ ਅਤੇ 20 ਜਿੰਦਾ ਕਾਰਤੂਸ ਸਮੇਤ ਇੱਕ ਵਾਹਨ ਅਤੇ ਹੋਰ ਭਾਰੀ ਡਿਊਟੀ ਟੂਲ ਬਰਾਮਦ ਕੀਤੇ। ਇਨ੍ਹਾਂ ਦੀ ਲੁਧਿਆਣਾ ਅਤੇ ਜਲੰਧਰ ਵਿੱਚ ਸਨਸਨੀਖੇਜ਼ ਅਪਰਾਧ ਕਰਨ ਦੀ ਯੋਜਨਾ ਸੀ|382, 399, 473 ਆਈਪੀਸੀ ਅਤੇ 25(6) ਆਰਮਜ਼ ਐਕਟ ਦੀ ਸੋਧ ਦੇ ਤਹਿਤ ਥਾਣਾ ਸਿਟੀ ਰਾਜਪੁਰਾ, ਪਟਿਆਲਾ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।ਪੰਜਾਬ ਪੁਲਿਸ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਸੰਗਠਿਤ ਅਪਰਾਧ ਗਠਜੋੜ ਨੂੰ ਨੱਥ ਪਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ|