Corona Virus
ਲੋਕਾਂ ਨੇ ‘ਮੋਦੀ’ ਦੀ ਕਹੀ ਗੱਲ ‘ਤੇ ਕੀਤਾ ਅਮਲ

ਜਲੰਧਰ, ਰਾਜੀਵ ਵਧਵਾ, 5 ਅਪ੍ਰੈਲ : ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ 9 ਵਜੇ ਦੇਸ਼ ਦੇ ਲੋਕਾਂ ਨੂੰ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰਨ ਅਤੇ ਦੀਵੇ, ਮੋਮਬੱਤੀਆਂ ਜਗਾਉਣ ਲਈ ਕਿਹਾਹੈ, ਜਿਸ ਕਾਰਨ ਜਲੰਧਰ ਦੇ ਲੋਕਾਂ ਨੇ ਅੱਜ ਸਵੇਰ ਤੋਂ ਹੀ ਮੋਮਬੱਤੀਆਂ ਅਤੇ ਦੀਵੇ ਖਰੀਦਣੇ ਸ਼ੁਰੂ ਕਰ ਦਿੱਤੇ ਹਨ। ਦੁਕਾਨਦਾਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਲੋਕਦੁਕਾਨ ‘ਤੇ ਦੀਵੇ, ਮੋਮਬੱਤੀਆਂ, ਜੋਟ ਅਤੇ ਪੂਜਾ ਦੀਆਂ ਹੋਰ ਚੀਜ਼ਾਂ ਖਰੀਦਣ ਆ ਰਹੇ ਹਨ ਅਤੇ ਵੱਖ-ਵੱਖ ਰੰਗਾਂ ਦੀਆਂ ਮੋਮਬੱਤੀਆਂ ਖਰੀਦ ਰਹੇ ਹਨ। ਐਵੇ ਜਾਪਦਾਹੈ ਜਿਵੇਂ ਅੱਜ ਛੋਟੀ ਦੀਵਾਲੀ ਹੋਵੇ।