Corona Virus
ਮੋਹਾਲੀ, ਲੋਕ ਆਪ ਹੀ ਕਰ ਰਹੇ ਹਨ ਸੈਨੇਟਾਈਜੇਸ਼ਨ

ਚੰਡੀਗੜ੍ਹ,16 ਅਪ੍ਰੈਲ, ਬਲਜੀਤ ਮਰਵਾਹਾ : ਮੋਹਾਲੀ ਪਿੰਡ ਵਿੱਚ ਕੋਈ ਵੀ ਸਰਕਾਰੀ ਤੋਰ ਤੇ ਸੈਨੇਟਾਈਜੇਸ਼ਨ ਲਈ ਨਹੀਂ ਆਇਆ ਹੈ | ਪਿੰਡ ਵਾਸੀਆਂ ਸੁਰਜੀਤ ਸਿੰਘ , ਬਲਦੇਵ ਸਿੰਘ ਬੈਦਵਾਨ ਨੇ ਦੱਸਿਆ ਕਿ ਬੀਤੇ 3 ਹਫਤੇ ਦੌਰਾਨ 2 ਵਾਰ ਉਹਨਾਂ ਵੱਲੋ ਖੁਦ ਹੀ ਪਿੰਡ ਨੂੰ ਸੈਨੇਟਾਈਜ਼ ਕੀਤਾ ਗਿਆ ਹੈ | ਇਸਦੀ ਦਵਾਈ ਪਿੰਡ ਦੇ ਹੀ ਇੱਕ ਨੌਜਵਾਨ ਵੱਲੋ ਖਰੀਦ ਕੇ ਲਿਆਂਦੀ ਗਈ | ਵੀਰਵਾਰ ਨੂੰ ਜ਼ਰੂਰ ਮੱਛਰ ਮਾਰ ਦਵਾਈ ਦਾ ਛਿੜਕਾਅ ਹੋਇਆ ਹੈ | ਇੱਥੇ ਭਾਰੀ ਗਿਣਤੀ ਵਿੱਚ ਪ੍ਰਵਾਸੀ ਰਹਿੰਦੇ ਹਨ,ਮੋਹਾਲੀ ,ਚੰਡੀਗੜ੍ਹ ਦੇ ਖ਼ਤਰੇ ਵਿੱਚ ਆਉਣ ਦਾ ਇੱਕ ਕਰਨ ਇਹ ਵਰਗ ਵੀ ਹੈ | ਕਿਉਂਕਿ ਕੋਰੋਨਾ ਬਾਰੇ ਜਾਗਰੂਕ ਨਾ ਹੋਣ ਕਰਕੇ ਇਹ ਲੋਕ ਬਚਾਅ ਨਹੀਂ ਕਰ ਰਹੇ | ਇਸ ਦੇ ਬਾਵਜੂਦ ਪ੍ਰਸ਼ਾਸ਼ਨ ਦਾ ਧਿਆਨ ਇਸ ਪਾਸੇ ਨਹੀਂ ਹੈ | ਇੱਥੋਂ ਦੀ ਸਬਜ਼ੀ ਮੰਡੀ ਤੱਕ ਬੰਦ ਨਹੀਂ ਹੋਈ ਹੈ | ਪਿੰਡ ਵਾਲਿਆਂ ਦੀ ਮੰਗ ਹੈ ਕਿ ਇੱਥੋਂ ਦੇ ਨਿਵਾਸੀਆਂ ਦੀ ਫਿਕਰ ਸਰਕਾਰ ਵੱਲੋ ਕੀਤੀ ਜਾਵੇ |