Uncategorized
ਲੋਕਾਂ ਨਹੀਂ ਕਰ ਰਹੇ ਕੋਰੋਨਾ ਦੇ ਨਿਯਮਾਂ ਦੀ ਪਾਲਣਾ, ਹੋਇਆ ਮਾਮਲਾ ਦਰਜ
- ਸ਼ਰੇਆਮ ਉਡਾਈਆਂ ਜਾ ਰਹੀਆਂ ਨੇ ਨਿਯਮਾਂ ਦੀਆਂ ਧੱਜੀਆਂ
- ਵਿਆਹ ਸਮਾਗਮ ‘ਚ ਹੋਏ ਹੀ 30 ਤੋਂ ਜ਼ਿਆਦਾ ਲੋਕ ਸ਼ਾਮਿਲ
- ਪੁਲਿਸ ਨੇ ਮੈਰਿਜ ਪੈਲੇਸ ਦੇ ਮਾਲਿਕ ਖ਼ਿਲਾਫ਼ ਕੀਤਾ ਮਾਮਲਾ ਦਰਜ
ਸਂਗਰੂਰ, 25 ਜੁਲਾਈ (ਵਿਨੋਦ ਗੋਇਲ): ਕੋਰੋਨਾ ਦੇ ਲਗਾਤਾਰ ਵੱਧ ਰਹੇ ਕਹਿਰ ਨੂੰ ਵੇਖਦੇ ਹੋਏ ਸੂਬਾ ਸਰਕਾਰ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਰ ਲੋਕਾਂ ਵੱਲੋਂ ਇਨ੍ਹਾਂ ਦੀ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ , ਜਿਸ ਕਾਰਨ ਪੁਲਿਸ ਪ੍ਰਸਾਸ਼ਨ ਵੀ ਸਖਤ ਹੋ ਗਿਆ ਹੈ ਤੇ ਇਸੇ ਸਖਤੀ ਦੇ ਚੱਲਦੇ ਸੰਗਰੂਰ ਦੀ ਇਕ ਮੈਰਿਜ ਪੈਲੇਸ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।
ਪੁਲਿਸ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਜੇਕਰ ਵਿਆਹ ਵਾਲੇ ਪਰਿਵਾਰ ਤੋਂ ਵੀ ਕੋਈ ਇਸ ਨਿਯਮਾਂ ਦਾ ਉਲੰਗਣਾ ਕਰਨ ‘ਚ ਸ਼ਾਮਿਲ ਹੋਈਆਂ ਤਾਂ ਉਸ ਪਰਿਵਾਰ ‘ਤੇ ਵੀ ਮਾਮਲਾ ਦਰਜ ਕੀਤ ਜਾਵੇਗਾ। ਦੱਸ ਦਈਏ ਕਿ ਸਰਕਾਰ ਦੀ ਗਾਈਡਲਾਈਨਜ਼ ਮੁਤਾਬਿਕ ਸ਼ਾਦੀ ਸਮਾਗਮ ਦੇ ਵਿਚ ਸਿਰਫ 30 ਲੋਕ ਹੀ ਸਾਹਮਿਲ ਹੋ ਸਕਦੇ ਹਨ ਜੇਕਰ ਇਸਤੋਂ ਵੱਧ ਲੋਕ ਸ਼ਾਮਿਲ ਹੁੰਦੇ ਹਨ ਤਾਂ ਮੈਰਿਜ ਪੈਲੇਸ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ।