Connect with us

Entertainment

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੁਮਕੁਮ ਦਾ ਦੇਹਾਂਤ

Published

on

28 ਜੁਲਾਈ: ਕੋਰੋਨਾ ਮਹਾਮਾਰੀ ਚ ਬਾਲੀਵੁੱਡ ਦੇ ਕਈ ਦਿੱਗਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਤੇ ਹੁਣ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੁਮਕੁਮ ਦਾ ਵੀ ਦੇਹਾਂਤ ਹੋ ਗਿਆ। ਉਹ 86 ਸਾਲਾਂ ਦੇ ਸਨ। ਇਸ ਖ਼ਬਰ ਤੋਂ ਬਾਅਦ ਬਾਲੀਵੁੱਡ ‘ਚ ਸੋਗ ਦੀ ਲਹਿਰ ਦੌੜ ਗਈ। ਇਨ੍ਹਾਂ ਦਾ ਅਸਲੀ ਨਾਂਅ ਜੈਬੁਨਿਸਾ ਸੀ ਜਿਨ੍ਹਾਂ ਦਾ ਜਨਮ ਬਿਹਾਰ ਚ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਦੇਹਾਂਤ ‘ਤੇ ਮਸ਼ਹੂਰ ਅਦਾਕਾਰ ਜਗਦੀਪ ਦੇ ਬੇਟੇ ਨਾਵੇਦ ਜਾਫ਼ਰੀ ਨੇ ਟਵੀਟ ਕਰਦਿਆਂ ਆਪਣਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਲਿਖਿਆ, ”ਅਸੀਂ ਇੱਕ ਹੋਰ ਰਤਨ ਗੁਆ ਲਿਆ। ਮੈਂ ਬਚਪਨ ਤੋਂ ਇਨ੍ਹਾਂ ਨੂੰ ਜਾਣਦਾ ਸਾਂ। ਉਹ ਸਾਡੇ ਲਈ ਪਰਿਵਾਰ ਸਨ। ਇੱਕ ਚੰਗੀ ਇਨਸਾਨ। ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ, ਕੁਮਕੁਮ ਆਂਟੀ।” ਕੁਮਕੁਮ ਨੇ ਆਪਣੇ ਕੈਰੀਅਰ ‘ਚ 100 ਤੋਂ ਵਧੇਰੇ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਹੈ, ਜਿਨ੍ਹਾਂ ‘ਚ ‘ਮਦਰ ਇੰਡੀਆ’, ‘ਕੋਹੇਨੂਰ’ ਜਿਹੀਆਂ ਫ਼ਿਲਮਾਂ ਦੇ ਨਾਂ ਵੀ ਸ਼ਾਮਲ ਹਨ।
ਅਦਾਕਾਰ ਕੁਮਕੁਮ ਨੇ ‘ਮਦਰ ਇੰਡੀਆ’, ਮਿਸਟਰ ਏਕਸ ਇਨ ਬੰਬੇ’, ਸਨ ਓਫ ਇੰਡੀਆ’, ਕੋਹਿਨੂਰ’, ਨਯਾ ਦੌਰ’, ਦੋ ਆਂਖੇ ਬਾਹਰ ਹਾਥ’, ‘ਬਸੰਤ ਬਹਾਰ’, ‘ਉਜਾਲਾ’, ‘ਏਕ ਸਪੇਰਾ ‘, ‘ਏਕ ਲੁਟੇਰਾ’, ‘ਰਾਜਾ ਔਰ ਰੰਕ’, ‘ਆਂਖੇ’,’ਗੰਗਾ ਕਿ ਲਹਿਰੇ’, ‘ਗੀਤ’, ‘ਲਲਕਾਰ’, ‘ਏਕ ਕਵਾਰਾ’, ‘ਏਕ ਕਵਾਰੀ’, ‘ਜਲਤੇ ਬਦਨ’, ‘ਕਿੰਗ ਕਾਂਗਸ’, ਵਰਗੀ ਫ਼ਿਲਮਾਂ ਵਿਚ ਕੰਮ ਕੀਤਾ।