Punjab
ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ
WEATHER UPDATE: ਪੰਜਾਬ ‘ਚ ਤਾਪਮਾਨ ‘ਚ ਗਿਰਾਵਟ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਸਿਲਸਿਲੇ ਵਿੱਚ ਮੌਸਮ ਵਿਭਾਗ ਵੱਲੋਂ 2 ਦਿਨਾਂ ਲਈ ਜਾਰੀ ਅਲਰਟ ਕਾਰਨ ਭਾਰੀ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ ਜਤਾਈ ਗਈ ਹੈ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ 29 ਅਪ੍ਰੈਲ ਨੂੰ ਔਰੇਂਜ ਅਲਰਟ ਹੋਵੇਗਾ, ਜਦੋਂ ਕਿ 30 ਅਪ੍ਰੈਲ ਨੂੰ ਯੈਲੋ ਅਲਰਟ ਹੋਵੇਗਾ। ਇੱਥੇ ਵਰਣਨਯੋਗ ਹੈ ਕਿ ਆਰੇਂਜ ਅਲਰਟ ‘ਚ ਮੌਸਮ ਖਰਾਬ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ, ਜਦਕਿ ਯੈਲੋ ਅਲਰਟ ‘ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਬੀਤੇ ਦਿਨ ਲੁਧਿਆਣਾ ਵਿੱਚ ਗੜੇਮਾਰੀ ਹੋਈ ਸੀ ਪਰ ਜਲੰਧਰ ਵਿੱਚ ਮੀਂਹ ਨੇ ਜ਼ਿਆਦਾ ਜ਼ੋਰ ਨਹੀਂ ਵਿਖਾਇਆ। ਇਸ ਦੇ ਬਾਵਜੂਦ ਦਿਨ ਭਰ ਠੰਢੀਆਂ ਹਵਾਵਾਂ ਚੱਲਣ ਕਾਰਨ ਮੌਸਮ ਬਦਲਿਆ ਰਿਹਾ, ਜੋ ਕਿ ਲੋਕਾਂ ਲਈ ਰਾਹਤ ਦੇਣ ਵਾਲਾ ਸਾਬਤ ਹੋਇਆ। ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਦਿਨ ਭਰ ਬੱਦਲ ਛਾਏ ਰਹੇ ਅਤੇ ਇਸ ਕਾਰਨ ਸੂਰਜ ਅਤੇ ਬੱਦਲਾਂ ਦਾ ਆਪਸੀ ਤਾਲਮੇਲ ਦੇਖਣ ਨੂੰ ਮਿਲਿਆ।