Punjab
ਨਾਂਦੇੜ ਤੋਂ ਜ਼ਿਲ੍ਹੇ ਦੇ 3 ਵਸਨੀਕ ਪਰਤੇ SAS ਨਗਰ, ਕੋਰੋਨਾ ਜਾਂਚ ਕਰ ਭੇਜਿਆ ਘਰ

ਐਸ.ਏ.ਐਸ ਨਗਰ, 26 ਅਪ੍ਰੈਲ: ਜ਼ਿਲ੍ਹੇ ਦੇ ਤਿੰਨ ਵਸਨੀਕ ਡੀ ਪੀ ਸਿੰਘ ਨਾਲ ਇਸਦੀ ਪਤਨੀ ਅਤੇ ਮਨਜੀਤ ਸਿੰਘ ਜੋ ਕਈ ਹੋਰ ਲੋਕਾਂ ਨਾਲ ਨਾਂਦੇੜ ਵਿਖੇ ਫਸੇ ਹੋਏ ਸਨ, ਅੱਜ ਜਿਲ੍ਹੇ ਵਿੱਚ ਪਹੁੰਚੇ। ਉਨ੍ਹਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਖੇਤਰੀ ਆਵਾਜਾਈ ਅਥਾਰਟੀ (ਆਰਟੀਏ) ਸੁਖਵਿੰਦਰ ਕੁਮਾਰ ਨੇ ਸਵਾਗਤ ਕੀਤਾ।
ਤਿੰਨਾਂ ਦੀ ਜ਼ਿਲ੍ਹੇ ਵਿਚ ਪਹੁੰਚਣ ‘ਤੇ ਪਰਾਹੁਣਚਾਰੀ ਕੀਤੀ ਗਈ ਅਤੇ ਬਾਅਦ ਵਿਚ ਕੋਵਿਡ ਵਰਗੇ ਲੱਛਣਾਂ ਲਈ ਫੇਜ਼ -6 ਦੇ ਜ਼ਿਲ੍ਹਾ ਹਸਪਤਾਲ ਵਿਖੇ ਡਾਕਟਰੀ ਤੌਰ ‘ਤੇ ਉਨ੍ਹਾਂ ਦੀ ਜਾਂਚ ਕੀਤੀ ਗਈ ਪਰ ਕਿਸੇ ਵਿਚ ਵੀ ਲੱਛਣ ਨਹੀਂ ਪਾਏ ਗਏ। ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਮੁਹੱਈਆ ਕਰਵਾਏ ਗਏ ਵਾਹਨਾਂ ਵਿੱਚ ਆਪਣੇ ਆਪਣੇ ਘਰ ਭੇਜ ਦਿੱਤਾ ਗਿਆ।

ਉਨ੍ਹਾਂ ਸਾਰਿਆਂ ਨੇ ਕੋਰੋਨਾ ਵਾਇਰਸ ਕਾਰਨ ਲਗਾਏ ਕਰਫਿਊ ਦੇ ਮੱਦੇਨਜ਼ਰ ਉਨ੍ਹਾਂ ਨੂੰ ਨਾਂਦੇੜ ਤੋਂ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕਰਨ ਲਈ ਸੂਬਾ ਸਰਕਾਰ ਦਾ ਧੰਨਵਾਦ ਕੀਤਾ।