Connect with us

Delhi

ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ ਫੜੀ ਰਫ਼ਤਾਰ

Published

on

22 ਜੂਨ : ਬੀਤੇ 15 ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਭਾਵ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ ਹਨ। ਦਿੱਲੀ ‘ਚ ਪੈਟਰੋਲ ਦੀ ਕੀਮਤ 33 ਪੈਸੇ ਅਤੇ ਡੀਜ਼ਲ ਦੀ ਕੀਮਤ 58 ਪੈਸੇ ਵਾਧਾ ਹੋਇਆ ਹੈ। ਪਿਛਲੇ 15 ਦਿਨਾਂ ਵਿਚ ਪੈਟਰੋਲ ਜਿੱਥੇ 8.30 ਰੁਪਏ ਪ੍ਰਤੀ ਲਿਟਰ ਮਹਿੰਗਾ ਹੋਇਆ, ਉਥੇ ਹੀ ਡੀਜ਼ਲ ਦੀ ਕੀਮਤ ਵੀ 9.45 ਰੁਪਏ ਪ੍ਰਤੀ ਲਿਟਰ ਵੱਧ ਗਈ ਹੈ।

ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ 33 ਪੈਸੇ ਵੱਧ ਕੇ 79.56 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸੇ ਤਰ੍ਹਾਂ ਡੀਜ਼ਲ ਦੇ ਮੁੱਲ  ਵਿਚ ਵੀ 58 ਪੈਸੇ ਦੇ ਵਾਧੇ ਨਾਲ ਇਹ 78.85 ਰੁਪਏ ਪ੍ਰਤੀ ਲਿਟਰ ਵਿਕਿਆ।