Corona Virus
5 ਮਹੀਨੇ ਦੇ ਲਾਵਾਰਿਸ ਬੱਚੇ ਦੇ ਬਲੱਡ ਸੈਂਪਲ ਕੋਰੋਨਾ ਟੈਸਟ ਲਈ ਭੇਜੇ ਗਏ ਪੀ.ਜੀ.ਆਈ

ਰੋਪੜ, 20 ਮਾਰਚ, ( ਅਵਤਾਰ ਸਿੰਘ ਕੰਬੋਜ): ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਜਿਨ੍ਹਾਂ ਦੇ ਸੈਂਪਲ ਭੇਜੇ ਜਾ ਰਹੇ ਸਨ। ਉਹ ਲੋਕ ਜ਼ਿਆਦਾਤਰ ਵਿਦੇਸ਼ਾਂ ਤੋਂ ਆਏ ਸਨ ਜਾਂ ਫਿਰ ਉਹ ਜਿਆਦਾ ਉਮਰ ਦੇ ਵਿਅਕਤੀ ਸਨ । ਪਰ ਹੁਣ ਇੱਕ ਅਜਿਹਾ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ।

ਜਿੱਥੇ ਇਕ 5 ਮਹੀਨੇ ਦੇ ਬੱਚੇ ਦੇ ਸੈਂਪਲ ਸਿਹਤ ਵਿਭਾਗ ਵੱਲੋਂ ਕੋਰੋਨਾ ਦੀ ਜਾਂਚ ਲਈ ਪੀਜੀਆਈ ਭੇਜੇ ਗਏ ਹਨ। ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਬੀਤੀ ਰਾਤ ਕਿਸੇ ਨੂੰ ਲਾਵਾਰਿਸ ਹਾਲਤ ‘ਚ ਮਿਲਿਆ ਸੀ ਤੇ ਸਮਾਜ ਸੇਵੀ ਸੰਸਥਾਂ ਦੀ ਸਹਾਇਤਾ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਗਿਆ ਤੇ ਸਿਹਤ ਵਿਭਾਗ ਨੇ ਉਸ ਦੀ ਹਾਲਤ ਦੇਖਦੇ ਹੋਏ ਉਸਦਾ ਬਲੱਡ ਸੈਂਪਲ ਪੀਜੀਆਈ ‘ਚ ਕੋਰੋਨਾ ਟੈਸਟ ਲਈ ਭੇਜ ਦਿੱਤੇ।