Science
ਨਾਸਾ ਨੇ ਪੁਲਾੜ ਤੋਂ ਲਈ ਟੋਕਿਓ ਓਲੰਪਿਕ ‘ਚ ਲਾਇਟਿੰਗ ਦੀ ਤਸਵੀਰ
ਨਾਸਾ ਨੇ ਬੀਤੇ ਦਿਨ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਨਾਸਾ ਨੇ ਟੋਕਿਓ ਦੀ ਰਾਤ ਦੌਰਾਨ ਇਕ ਤਸਵੀਰ ਸ਼ੇਅਰ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਤਸਵੀਰ ਅੰਤਰ-ਰਾਸ਼ਟਰੀ ਪੁਲਾੜ ਸਟੇਸ਼ਨ ਦੇ ਵਿੰਟੇਜ ਪੁਆਂਇੰਟ ਤੋਂ ਲਈ ਗਈ ਹੈ। ਇਸ ਤਸਵੀਰ ‘ਚ ਓਲੰਪਿਕ ਖੇਡਾਂ ਦੇ ਚੱਲਦਿਆਂ ਟੋਕਿਓ ਬੇਹੱਦ ਸ਼ਾਨਦਾਰ ਤਰੀਕੇ ਨਾਲ ਚਮਕਦਾ ਦਿਖਾਈ ਦੇ ਰਿਹਾ ਹੈ। ਅਮਰੀਕੀ ਏਜੰਸੀ ਦੇ ਮੁਤਾਬਕ ਇਸ ਤਸਵੀਰ ਨੂੰ ਆਈਐਮਐਸ ਤੇ ਸਵਾਰ ਪੁਲਾੜ ਯਾਤਰੀਆਂ ਵੱਲੋਂ ਲਈ ਗਈ ਹੈ। ਜਿਸ ‘ਚ ਸ਼ੇਨ ਕਿੰਮਬ੍ਰੂ ਵੀ ਸ਼ਾਮਲ ਹੈ। ਦੱਸ ਦੇਈਏ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਕ ਸਾਲ ਦੀ ਦੇਰੀ ਤੋਂ ਬਾਅਦ ਜਾਪਾਨ ‘ਚ ਖੇਡਾਂ ਦਾ ਆਯੋਜਨ ਕੀਤਾ ਗਿਆ ਹੈ।
ਨਾਸਾ ਨੇ ਇਹ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ‘ਓਲੰਪਿਕ ਰਾਤ ਨੂੰ ਰੌਸ਼ਨ ਕਰਦਾ ਹੈ। ਨਾਸਾ ਦੇ ਮੁਤਾਬਕ ਇਹ ਤਸਵੀਰ ਸ਼ੇਨ ਕਿੰਬ੍ਰੂ ਨੇ ਲਈ ਹੈ। ਦੱਸ ਦੇਈਏ ਉਹ ਇਸ ਸਮੇਂ ਅੰਤਰ-ਰਾਸ਼ਟਰੀ ਪੁਲਾੜ ਸਟੇਸ਼ਨ ‘ਚ ਨਾਸਾ ਸਪੇਸਐਕਸ ਕ੍ਰੂ-2 ਮਿਸ਼ਨ ਦੇ ਕਮਾਂਡਰ ਹਨ।’ ਦੱਸ ਦੇਈਏ ਨਾਸਾ ਦੀ ਸ਼ੇਅਰ ਕੀਤੀ ਇਸ ਤਸਵੀਰ ‘ਤੇ 6 ਲੱਖ ਤੋਂ ਜ਼ਿਆਦਾ ਲਾਈਕਸ ਆ ਚੁੱਕੇ ਹਨ। ਇਸ ਦੇ ਨਾਲ ਹੀ ਭਾਰੀ ਸੰਖਿਆਂ ‘ਚ ਲੋਕਾਂ ਨੇ ਟਿੱਪਣੀਆਂ ਵੀ ਕੀਤੀਆਂ ਹਨ। ਤਹਾਨੂੰ ਦੱਸ ਦੇਈਏ ਓਲੰਪਿਕਸ ਖੇਡਾਂ ਦੀ ਸ਼ੁਰੂਆਤ 23 ਜੁਲਾਈ ਨੂੰ ਹੋਈ ਹੈ ਤੇ 8 ਅਗਸਤ ਤਕ ਚੱਲਣਗੀਆਂ।