Corona Virus
ਲਾਕਡਾਊਨ ਦੋਰਾਨ ਗਰੀਬ ਦੀ ਹਾਲਤ ਬਿਆਨ ਕਰਦੀਆਂ ਤਸਵੀਰਾਂ

ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦੇਸ਼ ਨੂੰ ਸੰਬੋਧਨ ਕਰਦਿਆਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲੌਕਡਾਊਨ 3 ਮਈ ਤੱਕ ਵਧਾ ਦਿੱਤਾ ਹੈ ਅਤੇ ਸਾਰਿਆਂ ਨੂੰ ਲੌਕਡਾਊਨ ਦੀ ਪਾਲਣਾ ਕਰਨ ਬਾਰੇ ਕਿਹਾ। ਪਰ ਇਸ ਲੌਕਡਾਊਨ ਦੀ ਸਭ ਤੋਂ ਵੱਡੀ ਮਾਰ ਗਰੀਬ ਜਨਤਾ ਦੇ ਢਿੱਡ ਤੇ ਪਈ ਹੈ। ਗਰੀਬ ਰੋਜ਼ੀ ਦੇ ਸਾਧਨਾ ਬੰਦ ਹੋਣ ਕਾਰਨ ਇੱਕ ਦਿਨ ਦਾ ਖਾਣਾ ਜੁਟਾਉਣ ਲਈ ਔਖਾ ਹੋ ਗਿਆ ਹੈ।
ਅਜਿਹੀ ਤਰਸਯੋਗ ਸਥਿਤੀ ਨੂੰ ਬਿਆਨ ਕਰਨ ਵਾਲੀਆਂ ਇਹ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਜਿਨ੍ਹਾਂ ਵਿੱਚ, ਗਰੀਬੀ ਅਤੇ ਭੁੱਖ ਨਾਲ ਪੀੜਤ ਇੱਕ ਵਿਅਕਤੀ ਸੜਕ ਤੇ ਡੁੱਲਿਆ ਦੁੱਧ ਆਪਣੇ ਹੱਥਾਂ ਨਾਲ ਭਾਂਡੇ ਵਿੱਚ ਪਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਸ ਦੁੱਧ ਨੂੰ ਵਿਅਕਤੀ ਭਾਂਡੇ ਵਿੱਚ ਭਰ ਰਿਹਾ ਹੈ, ਕੁੱਤੇ ਵੀ ਉਸੇ ਦੁੱਧ ਨੂੰ ਚੱਟ ਰਹੇ ਹਨ। ਇਹ ਤਸਵੀਰਾਂ ਕਿਸੇ ਵੀ ਮਨੁੱਖੀ ਦਿਲ ਨੂੰ ਦਹਿਲਾਉਣ ਲਈ ਕਾਫ਼ੀ ਹਨ। ਦੱਸ ਦੇਈਏ ਕਿ ਪ੍ਰਸ਼ਾਂਤ ਭੂਸ਼ਣ ਦੁਆਰਾ ਸਾਂਝੀਆਂ ਕੀਤੀਆਂ ਇਹ ਤਸਵੀਰਾਂ ਉੱਤਰ ਪ੍ਰਦੇਸ਼ ਦੇ ਆਗਰਾ ਦੀਆਂ ਹਨ।
ਇਸਦੀ ਵੀਡੀਓ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਵੀ ਟਵਿੱਟਰ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਪ੍ਰਸ਼ਾਂਤ ਭੂਸ਼ਣ ਨੇ ਲਿਖਿਆ, “ਜਿਵੇਂ ਕਿ ਤਾਲਾਬੰਦੀ 3 ਮਈ ਤੱਕ ਵਧਾ ਦਿੱਤੀ ਗਈ ਹੈ, ਇਸ ਭੁੱਖੇ ਗਰੀਬ ਵਰਗੇ ਲੱਖਾਂ ਲੋਕਾਂ ਬਾਰੇ ਸੋਚੋ ਜੋ ਕੁੱਤੇ ਨਾਲ ਸੜਕ ‘ਤੇ ਫੈਲਿਆ ਦੁੱਧ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ “!