Punjab
ਸਰਕਾਰੀ ਦਫਤਰਾਂ ਚ ਲੱਗੀਆਂ ਸ਼ਹੀਦ ਭਗਤ ਸਿੰਘ ਅਤੇ ਭੀਮ ਰਾਓ ਅੰਬੇਡਕਰ ਦੀਆ ਤਸਵੀਰਾਂ
ਬਟਾਲਾ: ਭਾਵੇ ਕਿ ਭਗਵੰਤ ਮਾਨ ਵਲੋਂ ਨਵੇਂ ਮੁਖ ਮੰਤਰੀ ਵਲੋਂ 16 ਮਾਰਚ ਨੂੰ ਸੌਂਹ ਚੁੱਕਣੀ ਹੈ ਲੇਕਿਨ ਉਹਨਾਂ ਦੇ ਦਿਤੇ ਬਿਆਨਾਂ ਤੇ ਹੀ ਸਰਕਾਰੀ ਦਫਤਰਾਂ ਚ ਅਸਰ ਦੇਖਣ ਨੂੰ ਮਿਲ ਰਿਹਾ ਹੈ | ਭਗਵੰਤ ਮਾਨ ਵਲੋਂ ਪੰਜਾਬ ਸਰਕਾਰ ਚ ਇਕ ਪੁਰਾਣੀ ਰਾਵਾਇਤ ਕਿ ਸਰਕਾਰੀ ਦਫਤਰਾਂ ਚ ਮੁਖ ਮੰਤਰੀ ਦੀ ਤਸਵੀਰ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ ਭਾਵੇ ਕਿ ਲਿਖਤੀ ਤੌਰ ਤੇ ਇਹ ਆਦੇਸ਼ ਨਹੀਂ ਜਾਰੀ ਹੋਏ ਲੇਕਿਨ ਇਸ ਦੀ ਪਾਲਣਾ ਦੇਖਣ ਨੂੰ ਮਿਲ ਰਹੀ ਹੈ ਅਤੇ ਬਟਾਲਾ ਦੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ ਰਵਿੰਦਰ ਸਿੰਘ ਦੇ ਦਫਤਰ ਚ ਸ਼ਹੀਦ ਭਗਤ ਸਿੰਘ ਅਤੇ ਭੀਮ ਰਾਓ ਅੰਬੇਡਕਰ ਦੀਆ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ |