Punjab
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 7 ਅਕਤੂਬਰ ਨੂੰ

ਪਟਿਆਲਾ:
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇ.ਐਸ.ਡਬਲਿਊ. ਸਟੀਲ ਗਰੁੱਪ ਦਾ ਪਲੇਸਮੈਂਟ ਕੈਂਪ ਮਿਤੀ 7 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਬੀ.ਐਸ.ਸੀ. (ਨਾਨ ਮੈਡੀਕਲ) ਪਾਸ ਲੜਕੀਆਂ ਦੀ ਚੋਣ ਜੇ.ਐਸ.ਡਬਲਿਊ. ਸਟੀਲ ਕੋਟਿਡ ਪਲਾਂਟ ਮਹਾਰਾਸ਼ਟਰ ਲਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਜੇ.ਐਸ.ਡਬਲਿਊ ਦੇ ਪੇਅਰੋਲ ‘ਤੇ ਰੱਖਿਆ ਜਾਵੇਗਾ।
ਉਨ੍ਹਾਂ ਯੋਗਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਵੱਲੋਂ ਘੱਟੋ ਘੱਟ 60 ਪ੍ਰਤੀਸ਼ਤ ਅੰਕ ਨਾਲ ਬੀ.ਐਸ.ਸੀ. ਨਾਨ ਮੈਡੀਕਲ (ਪੀ.ਸੀ.ਐਮ.) ਪਾਸ ਕੀਤੀ ਹੋਵੇ ਅਤੇ ਉਹਨਾਂ ਦੀ ਉਮਰ ਵੱਧ ਤੋਂ ਵੱਧ 24 ਸਾਲ ਹੋਵੇ। ਇਸ ਕੈਂਪ ਵਿਚ ਭਾਗ ਲੈਣ ਲਈ ਇਛੁੱਕ ਲੜਕੀਆਂ ਇਸ ਲਿੰਕ https://tinyurl.com/jswsteelgroup ਉਤੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕੀਆਂ ਹਨ। ਸਿੰਪੀ ਸਿੰਗਲਾ ਨੇ ਕਿਹਾ ਕਿ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਮਿਤੀ 07-10-2022 (ਸ਼ੁੱਕਰਵਾਰ) ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ, ਬਲਾਕ-ਡੀ, ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਪਹੁੰਚ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਨੌਕਰੀ ਦੇ ਚਾਹਵਾਨ ਉਮੀਦਵਾਰ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ ਦੀਆਂ ਫੋਟੋਕਾਪੀਆਂ, ਆਈ.ਡੀ. ਪਰੂਫ਼ ਅਤੇ ਰਿਜ਼ਊਮ ਲੈ ਕੇ ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਉਪਰ ਦਿੱਤੇ ਲਿੰਕ ਜਾਂ ਰੋਜ਼ਗਾਰ ਬਿਊਰੋ ਦੀ ਹੈਲਪ ਲਾਈਨ ਨੰਬਰ 98776-10877 ਉਤੇ ਸੰਪਰਕ ਕੀਤਾ ਸਕਦਾ ਹੈ।