Punjab
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਮਈ ਨੂੰ
ਪਟਿਆਲਾ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਮਲਟੀਨੈਸ਼ਨਲ ਕੰਪਨੀ ਰਿਲਾਇੰਸ ਰਿਟੇਲ ਅਧੀਨ ਆਉਂਦੀਆਂ ਵੱਖ ਵੱਖ ਫਾਰਮੇਟ ਦੀਆਂ ਕੰਪਨੀਆਂ ਵਿਚ ਭਰਤੀ ਸਬੰਧੀ ਮਿਤੀ 10 ਮਈ ਦਿਨ ਮੰਗਲਵਾਰ, ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ, ਬਲਾਕ ਡੀ, ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਕੈਂਪ ਵਿੱਚ ਵੈਲਿਊ ਫਾਰਮੇਂਟ ਐਸੋਸੀਏਟ, ਕਮਰਸ ਸਰਵਿਸ ਆਫ਼ੀਸਰ, ਸਰਟੀਫਾਇਡ ਇੰਟਰਨੈੱਟ ਕੰਸਲਟੈਂਟ, ਸੇਲਜ਼ ਐਸੋਸੀਏਟ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਸਵੀ, ਬਾਰਵੀਂ, ਗਰੈਜੂਏਟ ਤੇ ਪੋਸਟ ਗਰੈਜੂਏਟ ਪਾਸ ਤਜਰਬੇਕਾਰ ਅਤੇ ਫਰੈਸ਼ਰ ਲੜਕੇ ਅਤੇ ਲੜਕੀਆਂ ਜਿਨ੍ਹਾਂ ਦੀ ਉਮਰ 18-30 ਸਾਲ ਹੋਵੇ ਇਸ ਕੈਂਪ ਵਿੱਚ ਭਾਗ ਲੈ ਸਕਦੇ ਹਨ। ਤਨਖ਼ਾਹ 9 ਤੋਂ 19 ਹਜ਼ਾਰ ਰੁਪਏ ਪ੍ਰਤੀ ਮਹੀਨਾ, ਪੈਟਰੋਲ ਖਰਚਾ ਅਤੇ ਇੰਨਸੈਂਟਿਵ ਮਿਲਣ-ਯੋਗ ਹੋਣਗੇ।
ਇਹ ਅਸਾਮੀਆਂ ਸਟੋਰ ਅਤੇ ਫ਼ੀਲਡ ਵਿੱਚ ਕੰਮ ਕਰਨ ਦੀਆਂ ਹਨ। ਫ਼ੀਲਡ ਵਿੱਚ ਕੰਮ ਕਰਨ ਦੇ ਇੱਛੁਕ ਉਮੀਦਵਾਰਾਂ ਕੋਲ ਡਰਾਈਵਿੰਗ ਲਾਇਸੈਂਸ ਅਤੇ 2 ਪਹੀਆਂ ਵਾਹਨ ਹੋਣਾ ਲਾਜ਼ਮੀ ਹੈ। ਚਾਹਵਾਨ ਉਮੀਦਵਾਰ ਆਪਣੇ ਯੋਗਤਾ ਦੇ ਜ਼ਰੂਰੀ ਦਸਤਾਵੇਜ਼, ਪਾਸਪੋਰਟ ਸਾਇਜ਼ ਫੋਟੋ, ਡਰਾਈਵਿੰਗ ਲਾਇਸੈਂਸ, ਰਿਜ਼ਉਮ ਆਦਿ ਲੈ ਕੇ ਕੈਂਪ ਵਿੱਚ ਭਾਗ ਲੈ ਸਕਦੇ ਹਨ। ਇਹ ਕੈਂਪ ਇਡੋਸਕਿੱਲ ਟੈਕਨਾਲੋਜੀ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।
ਰੋਜ਼ਗਾਰ ਅਫਸਰ ਨੇ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਕੈਂਪ ਵਿੱਚ ਭਾਗ ਲੈਣ ਅਤੇ ਕੋਵਿਡ 19 ਦੇ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ ਗਈ।