Amritsar
ਕੋਰੋਨਾ ਤੇ ਕਾਬੂ ਪਾਉਣ ਲਈ ਪੀਐੱਮ ਮੋਦੀ ਦੀ ਅਪੀਲ
19 ਮਾਰਚ : ਪੀਐੱਮ ਨਰੇਂਦਰ ਮੋਦੀ ਨੇ ਅੱਜ ਕੋਰੋਨਾ ਵਾਇਰਸ ਵਰਗੀ ਬਿਮਾਰੀ ਨੂੰ ਨਜਿੱਠਣ ਲਈ ਸੰਬੋਧਨ ਕੀਤਾ। ਜਿਸ ਵਿੱਚ ਉਹਨਾਂ ਨੇ ਆਪਣੇ ਸੁਝਾਅ ਜਨਤਾ ਸਾਹਮਣੇ ਰੱਖੇ ਜੋ ਕਿ ਇਸ ਪ੍ਰਕਾਰ ਹਨ –

- ਦੇਸ਼ ਵਾਸੀਆਂ ਨੂੰ ਸਹਿਯੋਗ ਦੀ ਅਪੀਲ
- ਸਾਰੇ ਮਿਲ ਕੇ ਇਸ ਮਹਾਮਾਰੀ ਦਾ ਮੁਕਾਬਲਾ ਕਰੀਏ
- ਘਰਾਂ ਤੋਂ ਬਾਹਰ ਨਾ ਨਿਕਲਣ ਲੋਕ
- ਘਰਾਂ ’ਚ ਬੈਠ ਕੇ ਹੀ ਕੰਮ ਕਰਨ ਲੋਕ
- 22 ਮਾਰਚ ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਲੱਗੇਗਾ ਜਨਤਾ ਕਰਫਿਊ ਅਤੇ ਲੋਕ ਇਸ ਕਰਫਿਊ ਦਾ ਪਾਲਣ ਕਰਨ
- ਜਨਤਾ ਕਰਫਿਊ ਵਾਲੇ ਦਿਨ ਸ਼ਾਮ 5 ਵਜੇ ਜਨਤਾ ਦੀ ਸੇਵਾ ’ਚ ਲੱਗੇ ਲੋਕਾਂ ਦਾ ਕੀਤਾ ਜਾਵੇ ਧੰਨਵਾਦ
- ਰੁਟੀਨ ਚੈੱਕਅਪ ਲਈ ਹਸਪਤਾਲ ਜਾਣ ਤੋਂ ਪ੍ਰਹੇਜ ਕਰਨ ਲੋਕ-
- ਕੇਵਲ ਐਮਰਜੈਂਸੀ ਸੇਵਾਵਾਂ ਲਈ ਹੀ ਹਸਪਤਾਲ ਜਾਣ ਲੋਕ
- ਦੇਸ਼ ਦੀ ਅਰਥ ਵਿਵਸਥਾ ’ਤੇ ਵੀ ਪਿਆ ਕੋਰੋਨਾ ਵਾਇਰਸ ਦਾ ਅਸਰ
- ਇਸ ਮਹਾਮਾਰੀ ਦੌਰਾਨ ਘਰ ਰਹਿਣ ਵਾਲੇ ਕਰਮਚਾਰੀਆਂ ਦੇ ਪੈਸੇ ਨਾ ਕੱਟਣ ਕੰਪਨੀਆਂ
- ਜ਼ਰੂਰੀ ਵਸਤੂਆਂ ਅਤੇ ਦਵਾਈਆਂ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ