Connect with us

India

ਲਾਲ ਕਿਲ੍ਹੇ ‘ਤੇ 7ਵੀਂ ਵਾਰ ਤਿਰੰਗਾ ਲਹਿਰਾਉਣ ਵਾਲੇ ਚੌਥੇ ਪੀਐੱਮ ਬਣੇ ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਨਵਾਂ ਵਿਲੱਖਣ ਰਿਕਾਰਡ ਵੀ ਦਰਜ ਕੀਤਾ। ਪ੍ਰਧਾਨ ਮੰਤਰੀ ਮੋਦੀ ਲਗਾਤਾਰ 7ਵੀਂ ਵਾਰ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਤਿਰੰਗਾ ਲਹਿਰਾਉਣ ਵਾਲੇ ਦੇਸ਼ ਦੇ ਚੌਥੇ ਪ੍ਰਧਾਨ ਮੰਤਰੀ ਬਣ ਗਏ ਹਨ।

Published

on

15 ਅਗਸਤ: ਭਾਰਤ ਦਾ 74ਵਾਂ ਸੁਤੰਤਰਤਾ ਦਿਵਸ ਹੈ।  ਜਿਸਨੂੰ ਪਾਉਣ ਲਈ ਭਾਰਤ ਦੇ ਨਿਵਾਸੀਆਂ ਵਲੋਂ ਕੁਰਬਾਨੀਆਂ ਦੇ ਕੇ ਬਰਤਾਨੀਆਂ ਸ਼ਾਸਨ ਤੋਂ ਸੁਤੰਤਰਤਾ ਪ੍ਰਾਪਤ ਕੀਤੀ ਗਈ। 74ਵੇਂ ਆਜ਼ਾਦੀ ਦਿਹਾੜੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਵਿਚ ਤਿਰੰਗਾ ਲਹਿਰਾਇਆ ਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਮੇਜਰ ਸ਼ਵੇਤਾ ਪਾਂਡੇ ਨੇ ਪ੍ਰਧਾਨ ਮੰਤਰੀ ਦੀ ਰਾਸ਼ਟਰੀ ਝੰਡਾ ਲਹਿਰਾਉਣ ਵਿੱਚ ਪ੍ਰਧਾਨ ਮੰਤਰੀ ਦੀ ਸਹਾਇਤਾ ਕੀਤੀ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਨਵਾਂ ਵਿਲੱਖਣ ਰਿਕਾਰਡ ਵੀ ਦਰਜ ਕੀਤਾ। ਪ੍ਰਧਾਨ ਮੰਤਰੀ ਮੋਦੀ ਲਗਾਤਾਰ 7ਵੀਂ ਵਾਰ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਤਿਰੰਗਾ ਲਹਿਰਾਉਣ ਵਾਲੇ ਦੇਸ਼ ਦੇ ਚੌਥੇ ਪ੍ਰਧਾਨ ਮੰਤਰੀ ਬਣ ਗਏ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਮਨਮੋਹਨ ਸਿੰਘ 10 ਵਾਰ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਉਣ ਵਾਲੇ ਪ੍ਰਧਾਨਮੰਤਰੀਆਂ ਦੀ ਸੂਚੀ ਵਿੱਚ ਸ਼ਾਮਿਲ ਹਨ।
ਰਾਸ਼ਟਰੀ ਝੰਡਾ ਲਹਿਰਾਉਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨੂੰ ‘ਰਾਸ਼ਟਰੀ ਗਾਰਡ’ ਰਾਸ਼ਟਰੀ ਸਲਾਮੀ ਦਿੱਤੀ ਗਈ। ਰਾਸ਼ਟਰੀ ਗਾਰਡ ਵਿੱਚ ਤਿੰਨੋਂ ਫੌਜਾਂ ਅਤੇ ਦਿੱਲੀ ਪੁਲਿਸ ਦੇ ਕੁੱਲ 32 ਜਵਾਨ ਸ਼ਾਮਿਲ ਸਨ। ਥਲ ਸੈਨਾ ਦੇ ਗ੍ਰੇਨੇਡੀਅਰ ਰੈਜੀਮੈਂਟਲ ਸੈਂਟਰ ਦੇ ਬੈਂਡ ਨੇ ਰਾਸ਼ਟਰੀ ਗੀਤ ਦੀ ਧੁਨ ਵਜਾਈ। ਇਸ ਬੈਂਡ ਦੀ ਅਗਵਾਈ ਸੂਬੇਦਾਰ-ਮੇਜਰ ਅਬਦੁੱਲ ਗਨੀ ਨੇ ਕੀਤੀ। ਇਸ ਤੋਂ ਤੁਰੰਤ ਬਾਅਦ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਫੌਜ ਦੀ ਫੀਲਡ-ਬੈਟਰੀ ਨੇ ਇਹ ਸਲਾਮੀ ਦਿੱਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੁਣ ਦੇਸ਼ ਨੂੰ ਸੰਬੋਧਿਤ ਕੀਤਾ।