Connect with us

Punjab

ਪਟਿਆਲਾ ਤੋਂ ਬਾਅਦ ਜਲੰਧਰ ਤੇ ਗੁਰਦਾਸਪੁਰ ਜਾਣਗੇ PM ਮੋਦੀ

Published

on

LOK SABHA ELECTINS 2024  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਦੱਸ ਦੇਈਏ ਕਿ ਭਾਜਪਾ ਨੇ ਇਸ ਸੀਟ ਤੋਂ ਅਭਿਨੇਤਰੀ ਕੰਗਨਾ ਰਣੌਤ ਨੂੰ ਉਮੀਦਵਾਰ ਬਣਾਇਆ ਹੈ। ਮੰਡੀ ‘ਚ ਰੌਲੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਿਰਮੌਰ ਜ਼ਿਲੇ ਦੇ ਨਾਹਨ ‘ਚ ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ, ਜੋ ਸ਼ਿਮਲਾ ਸੰਸਦੀ ਹਲਕੇ ਦਾ ਹਿੱਸਾ ਹੈ। ਇੱਥੋਂ ਭਾਜਪਾ ਨੇ ਸੁਰੇਸ਼ ਕਸ਼ਯਪ ਨੂੰ ਮੈਦਾਨ ਵਿੱਚ ਉਤਾਰਿਆ ਹੈ।ਕੰਗਨਾ ਰਣੌਤ ਅਤੇ ਸੁਰੇਸ਼ ਕਸ਼ਯਪ ਲਈ ਚੋਣ ਪ੍ਰਚਾਰ ਕਰਨਗੇ |

ਸ਼ਿਮਲਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਤੋਂ ਬਾਅਦ ਪੰਜਾਬ ਦੇ ਗੁਰਦਾਸਪੁਰ ਅਤੇ ਜਲੰਧਰ ਵਿੱਚ ਵੀ ਚੋਣ ਰੈਲੀਆਂ ਕਰਨਗੇ।ਦਿਨੇਸ਼ ਬੱਬੂ ਤੇ ਸੁਸ਼ੀਲ ਰਿੰਕੂ ਲਈ ਵੋਟ ਮੰਗਣਗੇ |

 

ਲੋਕ ਸਭਾ ਚੋਣਾਂ ਦੇ ਤਹਿਤ ਪੰਜ ਗੇੜਾਂ ਦੀ ਵੋਟਿੰਗ ਪੂਰੀ ਹੋਣ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਛੇਵੇਂ ਪੜਾਅ ‘ਤੇ ਟਿਕੀਆਂ ਹੋਈਆਂ ਹਨ, ਜਿਸ ਤਹਿਤ ਭਲਕੇ ਛੇਵੇਂ ਪੜਾਅ ਦੀਆਂ ਚੋਣਾਂ ਹੋਣੀਆਂ ਹਨ। ਇਸ ਪੜਾਅ ‘ਚ 8 ਸੂਬਿਆਂ ਦੀਆਂ 58 ਸੀਟਾਂ ‘ਤੇ ਵੋਟਿੰਗ ਹੋਣੀ ਹੈ। ਇਸ ਪੜਾਅ ‘ਚ ਦਿੱਲੀ ਦੀਆਂ 7, ਉੱਤਰ ਪ੍ਰਦੇਸ਼ ਦੀਆਂ 14, ਬਿਹਾਰ ਦੀਆਂ 8, ਪੱਛਮੀ ਬੰਗਾਲ ਦੀਆਂ 8, ਹਰਿਆਣਾ ਦੀਆਂ 10, ਝਾਰਖੰਡ ਦੀਆਂ 4, ਉੜੀਸਾ ਦੀਆਂ 6 ਅਤੇ ਜੰਮੂ-ਕਸ਼ਮੀਰ ਦੀਆਂ 1 ਸੀਟਾਂ ‘ਤੇ ਚੋਣਾਂ ਹੋ ਰਹੀਆਂ ਹਨ।

ਛੇਵੇਂ ਅਤੇ ਸੱਤਵੇਂ ਪੜਾਅ ਦੀਆਂ ਵੋਟਾਂ

ਲੋਕ ਸਭਾ ਚੋਣਾਂ 2024 ‘ਚ ਹੁਣ ਸਿਰਫ 2 ਪੜਾਅ ਦੀ ਵੋਟਿੰਗ ਬਾਕੀ ਹੈ। ਇਸੇ ਲੜੀ ਤਹਿਤ ਭਲਕੇ (25 ਮਈ) ਨੂੰ ਛੇਵੇਂ ਪੜਾਅ ਦੀਆਂ ਵੋਟਾਂ ਪੈਣੀਆਂ ਹਨ ਅਤੇ ਸੱਤਵੇਂ ਪੜਾਅ ਦੀ ਵੋਟਾਂ 1 ਜੂਨ ਨੂੰ ਪੈਣੀਆਂ ਹਨ।

ਕਿਸ ਦਿਨ ਆਉਣਗੇ ਨਤੀਜੇ

ਇਸ ਤੋਂ ਬਾਅਦ 4 ਜੂਨ ਨੂੰ ਸਾਰੇ ਗੇੜਾਂ ਦੇ ਨਤੀਜੇ ਐਲਾਨੇ ਜਾਣਗੇ। ਆਖਰੀ ਦੋ ਪੜਾਅ ਬਾਕੀ ਰਹਿੰਦਿਆਂ ਸਿਆਸੀ ਪਾਰਟੀਆਂ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ।

 

 PM ਮੋਦੀ ਦੇ ਚੋਣ ਪ੍ਰਚਾਰ ਦਾ ਜਾਣੋ ਸਮਾਂ

1. ਸ਼ਿਮਲਾ ਵਿੱਚ ਸਵੇਰੇ 11 ਵਜੇ ਕਰਨਗੇ ਚੋਣ ਪ੍ਰਚਾਰ

2. ਹਿਮਾਚਲ ਦੇ ਮੰਡੀ ਵਿਚ 1.15 ਵਜੇ ਕਰਨਗੇ ਚੋਣ ਪ੍ਰਚਾਰ

3.ਪੰਜਾਬ ਦੇ ਗੁਰਦਸਪੂਰ ਵਿਚ 3.30 ਕਰਨਗੇ ਚੋਣ ਪ੍ਰਚਾਰ

4.ਜਲੰਧਰ ਵਿੱਚ ਸ਼ਾਮ 5.30 ਕਰਨਗੇ ਚੋਣ ਪ੍ਰਚਾਰ

ਲੋਕ ਸਭਾ ਚੋਣ: ਪੀਐਮ ਮੋਦੀ ਮੰਡੀ ਵਿੱਚ ਕੰਗਨਾ ਲਈ ਪ੍ਰਚਾਰ ਕਰਨਗੇ