Governance
ਪੀ.ਐੱਮ ਮੋਦੀ ਵੱਲੋਂ 22 ਮਾਰਚ ਨੂੰ ਜਨਤਾ ਕਰਫਿਊ ਦੇ ਐਲਾਨ ‘ਤੇ ਜਨਤਾ ਦਾ ਸਮਰਥਨ

ਕਪ੍ਰੂਰਥਲਾ,20 ਮਾਰਚ,( ਜਗਜੀਤ ਧੰਜੂ ): ਕੋਰੋਨਾ ਵਾਇਰਸ ਦੇ ਚਲਦਿਆਂ ਪੀ.ਐੱਮ ਮੋਦੀ ਨਰਿੰਦਰ ਮੋਦੀ ਵੱਲੋਂ 22 ਮਾਰਚ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਹੈ ਜਿਸਦਾ ਜਨਤਾ ਵੱਲੋਂ ਵੀ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ। ਜਨਤਾ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਤੋਂ ਬਚਾਓ ਲਈ ਪ੍ਰਧਾਨ ਮੰਤਰੀ ਵੱਲੋਂ ਲਿਆ ਗਿਆ ਫੈਸਲਾ ਬਿਲਕੁਲ ਸਹੀ ਹੈ ਤੇ ਦੇਸ਼ ਵਾਸੀਆਂ ਨੂੰ ਇਸ’ਚ ਸਹਿਯੋਗ ਦੇਣਾ ਚਾਹਿਦਾ ਹੈ ਉੱਥੇ ਹੀ ਆਉਣ ਵਾਲੇ ਦਿਨਾਂ ‘ਚ ਸਮੱਸਿਆ ਨੂੰ ਦੇਖਦੇ ਹੋਏ ਰੋਜਾਨਾ ਵਰਤੋ ਦਾ ਸਮਾਨ ਵੀ ਇਕੱਠਾ ਕੀਤਾ ਜਾ ਰਿਹਾ ਉਥੇ ਹੀ ਬੀਤੇ ਦਿਨ ਸਬਜ਼ੀ ਮੰਡੀ ਬੰਦ ਹੋਣ ਦੀ ਅਫ਼ਵਾਹ ਦੇ ਚਲਦਿਆਂ ਬਜ਼ਾਰ’ਚ ਸਬਜ਼ੀ ਖਰੀਦਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਜਿਸ ਕਰਕੇ ਸਬਜ਼ੀਆਂ ਦੇ ਰੇਟ ਵੀ ਪਹਿਲਾਂ ਨਾਲੋਂ ਵੱਧ ਗਏ ਹਨ।