Governance
ਕੋਰੋਨਾ ਦੇ ਮੱਦੇਨਜ਼ਰ ਮੰਗਲਵਾਰ ਰਾਤ 8 ਵਜੇ ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਨ ਕਰਨਗੇ

ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਭਾਰਤ ਵਿੱਚ ਵੱਧ ਦਾ ਹੀ ਜਾ ਰਿਹਾ ਹੈ। ਇਸ ਵਾਇਰਸ ਤੋਂ ਬਚਣ ਲਈ ਦੇਸ਼ ਵਿੱਚ ਜਨਤਾ ਕਰਫ਼ਿਊ 22 ਮਾਰਚ ਨੂੰ ਐਲਾਨ ਕੀਤਾ ਸੀ ਤੇ 31 ਮਾਰਚ ਤੱਕ ਲਾਕ ਡਾਉਣ ਦਾ ਐਲਾਨ ਕੀਤਾ ਸੀ, ਇਸ ਲਾਕ ਡਾਉਣ ਵਜੋਂ ਜਨਤਾ ਵੱਲੋਂ ਸਹਿਯੋਗ ਨੀ ਸੀ ਮਿਲਿਆ ਜਿਸ ਕਰਕੇ ਜਨਤਾ ਕਰਫ਼ਿਊ ਦਾ ਐਲਨ 23 ਮਾਰਚ ਤੋਂ ਕਰ ਦਿੱਤਾ ਗਿਆ ਤੇ ਹੁਣ ਇਹ ਪ੍ਰਕੋਪ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਆ ਇਸ ਲਈ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਰਾਤ 8 ਵਜੇ ਸੰਬੋਧਨ ਕਰਨ ਦਾ ਫੈਸਲਾ ਕੀਤਾ ਹੈ। ਜਿਸਦੇ ਵਿੱਚ ਪ੍ਰਧਾਨ ਮੰਤਰੀ ਕੋਰੋਨਾ ਬਾਰੇ ਲੋਕਾਂ ਨਾਲ ਗੱਲ ਕਰਨਗੇ।