Connect with us

India

ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਮਈ ਨੂੰ ਦੇਸ਼ ਨਾਲ ਕਰਨਗੇ ‘ਮਨ ਕੀ ਬਾਤ’

Published

on

ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਮਈ ਨੂੰ ਦੇਸ਼ ਨਾਲ ‘ਮਨ ਕੀ ਬਾਤ’ ਕਰਨਗੇ। ਆਪਣੇ ਰੇਡੀਓ ਪ੍ਰੋਗਰਾਮ ‘ਚ ਚਰਚਾ ਲਈ ਪ੍ਰਧਾਨ ਮਤੰਰੀ ਨਰਿੰਦਰ ਮੋਦੀ ਨੇ ਜਨਤਾ ਤੋਂ ਸੁਝਾਅ ਮੰਗੇ ਹਨ। ਮੋਦੀ ਨੇ ਇਸ ਦੀ ਜਾਣਕਾਰੀ ਟਵੀਟ ਰਾਹੀਂ ਦਿੱਤੇ ਤੇ ਲੋਕਾਂ ਤੋਂ ਸੁਝਾਅ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ‘ਚ ਲਿਖਿਆ,

”31 ਮਈ ਨੂੰ ਹੋਣ ਵਾਲੇ ‘ਮਨ ਕੀ ਬਾਤ’ ਪ੍ਰੋਗਰਾਮ ਲਈ ਮੈਂ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਕਰਾਂਗਾ।” ਇਸ ਲਈ 1800-11-7800 ‘ਤੇ ਸੰਦੇਸ਼ ਰਿਕਾਰਡ ਕਰ ਕੇ ਭੇਜਿਆ ਜਾ ਸਕਦਾ ਹੈ, ਨਾਲ ਹੀ ਨਮੋ ਐਪ ਜਾਂ ਮਾਈਗਾਵ ‘ਤੇ ਲਿਖਿਆ ਜਾ ਸਕਦਾ ਹੈ।