Punjab
ਪੁਲਿਸ ਨੇ 5 ਹਥਿਆਰਾਂ ਸਣੇ ਸੋਨੂੰ ਖੱਤਰੀ ਗੈਂਗ ਦੇ 2 ਮੈਂਬਰ ਕੀਤੇ ਗ੍ਰਿਫਤਾਰ

24 ਨਵੰਬਰ 2023: ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਨਸ਼ਾ ਤਸੱਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਵੱਡੀ ਕਾਰਵਾਈ ਕਰਦੇ ਹੋਏ 05 ਹਥਿਆਰਾਂ ਅਤੇ 350 ਗ੍ਰਾਮ ਹੈਰੋਇਨ ਸਮੇਤ 02 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡਾ. ਅਖਿਲ ਚੌਧਰੀ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਪਤ ਸੂਚਨਾਂ ਦੇ ਅਧਾਰ ਤੇ ਸੀ.ਆਈ.ਏ. ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਚੈਕਿੰਗ ਦੌਰਾਨ ਪਿੰਡ ਭੋਰਾ ਦੇ ਨਜ਼ਦੀਕ ਤੋਂ ਕਾਰ ਸਵਾਰ 02 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਹਨਾਂ ਦੀ ਪਹਿਚਾਣ ਦਵਿੰਦਰ ਸੁਮਨ ਉਰਫ ਬਿੰਦਾ ਪੁੱਤਰ ਮੋਹਣ ਕੁਮਾਰ ਵਾਸੀ ਸੈਲਾ ਖੁਰਦ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਅਤੇ ਅਕਾਸ਼ ਪੁੱਤਰ ਜੀਵਨ ਵਾਸੀ ਵਾਰਡ ਨੰਬਰ 02, ਮੰਢਿਆਣੀ ਰੋਡ, ਬਲਾਚੌਰ ਥਾਣਾ ਸਿਟੀ ਬਲਾਚੌਰ ਵੱਜੋਂ ਹੋਈ, ਜਿਹਨਾਂ ਨੇ ਗੱਡੀ ਵਿੱਚ ਛੁਪਾ ਕੇ ਰੱਖੇ ਸਨ 05 ਹਥਿਆਰ, 07 ਕਾਰਤੂਸ ਅਤੇ 350 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਥਾਣਾ ਸਦਰ ਬੰਗਾ ਵਿਖੇ ਇਨ੍ਹਾਂ ਤੇ ਮੁਕੱਦਮਾ ਦਰਜ ਕਰਕੇ ਦੋਨਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ|