Punjab
‘ਇੰਟਰਨੈਸ਼ਨਲ ਡਰੱਗ ਡੇ’ ਦੇ ਮੌਕੇ ‘ਤੇ ਪੁਲਿਸ ਨੇ ਟਰੱਕ ਡਰਾਈਵਰਾਂ ਨੂੰ ਨਸ਼ਾ ਤਿਆਗਣ ਲਈ ਕੀਤਾ ਜਾਗਰੂਕ

ਨਾਭਾ, 26 ਜੂਨ (ਭੁਪਿੰਦਰ ਸਿੰਘ): ਪੰਜਾਬ ਫਾਈਟਸ ਕੋਰੋਨਾ (ਮਿਸ਼ਨ ਫ਼ਤਹਿ) ਅਤੇ ਇੰਟਰਨੈਸ਼ਨਲ ਡਰੱਗ ਡੇ ਦੇ ਤਹਿਤ ਨਾਭਾ ਪੁਲਿਸ ਦੇ ਵੱਲੋਂ ਅੱਜ ਟਰੱਕ ਯੂਨੀਅਨ ਦੇ ਵਿੱਚ ਨਾਭਾ ਦੇ ਡੀਐੱਸਪੀ ਰਾਜੇਸ਼ ਛਿੱਬੜ ਦੀ ਅਗਵਾਹੀ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਪੰਜਾਬ ਅੰਦਰ ਦਿਨੋ-ਦਿਨ ਵੱਧ ਰਹੀ ਕੋਰੋਨਾ ਵਾਇਰਸ ਦੀ ਭਿਅੰਕਰ ਮਹਾਂਮਾਰੀ ਅਤੇ ਇੰਟਰਨੈਸ਼ਨਲ ਡਰੱਗ ਡੇ ਦੇ ਮੌਕੇ ਤੇ ਨਸ਼ਾ ਤਿਆਗਣ ਲਈ ਟਰੱਕ ਡਰਾਈਵਰਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਨਾਭਾ ਟਰੱਕ ਯੂਨੀਅਨ ਦੇ ਪ੍ਰਧਾਨ ਨਵਦੀਪ ਸਿੰਘ (ਹਨੀ ਧਾਲੀਵਾਲ) ਵੀ ਮੌਜੂਦ ਰਹੇ।

ਇਸ ਮੌਕੇ ਤੇ ਨਾਭਾ ਟਰੱਕ ਯੂਨੀਅਨ ਦੇ ਪ੍ਰਧਾਨ ਨਵਦੀਪ ਸਿੰਘ (ਹਨੀ ਧਾਲੀਵਾਲ) ਨੇ ਕਿਹਾ ਕਿ ਡਰਾਈਵਰ ਸ਼ਬਦ ਕਹਿਣਾ ਬਹੁਤ ਸੌਖਾ ਹੈ। ਪਰ ਡਰਾਈਵਰ ਦੀ ਜ਼ਿੰਦਗੀ ਬਹੁਤ ਹੀ ਮੁਸ਼ਕਿਲਾਂ ਭਰੀ ਹੁੰਦੀ ਹੈ। ਉਹ ਕਈ-ਕਈ ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦ ਜਦੋਂ ਆਪਣੇ ਘਰ ਆਉਂਦਾ ਹੈ ਤਾਂ ਉਹ ਆਪਣੇ ਪਰਿਵਾਰ ਅਤੇ ਬੱਚਿਆਂ ਤੋਂ ਦੂਰ ਰਹਿੰਦੇ ਹਨ। ਇਸ ਮੌਕੇ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਨਾਭਾ ਪੁਲਿਸ ਪ੍ਰਸ਼ਾਸਨ ਦਾ ਟਰੱਕ ਡਰਾਈਵਰਾਂ ਨੂੰ ਜਾਗਰੂਕ ਕਰਨ ਲਈ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ।

ਇਸ ਮੌਕੇ ਤੇ ਨਾਭਾ ਦੇ ਡੀਐੱਸਪੀ ਰਾਜੇਸ਼ ਛਿੱਬਰ ਨੇ ਨਾਭਾ ਟਰੱਕ ਯੂਨੀਅਨ ਦੇ ਡਰਾਈਵਰਾਂ ਨੂੰ ਕਿਹਾ ਕਿ ਕਿਸੇ ਵੀ ਟਰੱਕ ਡਰਾਈਵਰ ਨੂੰ ਨਸ਼ੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਇਸ ਦੇ ਨਾਲ ਡਰਾਈਵਰਾਂ ਦੀ ਸਿਹਤ ਅਤੇ ਉਨ੍ਹਾਂ ਦੇ ਘਰ ਬਰਬਾਦ ਹੁੰਦੇ ਨੇ। ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਦੌਰਾਨ ਟਰੱਕ ਡਰਾਈਵਰਾਂ ਨੂੰ ਜਾਣਕਾਰੀ ਦਿੰਦੇ ਕਿਹਾ ਜੇਕਰ ਕੋਈ ਵੀ ਡਰਾਈਵਰ ਬਾਹਰੀ ਰਾਜਾਂ ਤੋਂ ਵਾਪਸ ਆਉਂਦਾ ਹੈ ਤਾ ਜੇਕਰ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਖੰਘ, ਜ਼ੁਕਾਮ, ਬੁਖਾਰ ਹੋਵੇ ਤਾਂ ਉਸ ਨੂੰ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰਨਾ ਚਾਹੀਦਾ ਹੈ ਤੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ਕੋਈ ਵੀ ਗੱਲ ਲੁਕੋ ਕੇ ਨਹੀਂ ਰੱਖਣੀ ਚਾਹੀਦੀ। ਜਿਸ ਨਾਲ ਉਹ ਆਪਣੀ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਸਮਾਜ ਨੂੰ ਬਚਾ ਸਕਦਾ ਹੈ ਅਤੇ ਇਸ ਭਿਅੰਕਰ ਮਹਾਂਮਾਰੀ ਦੀ ਕੜੀ ਨੂੰ ਤੋੜ ਸਕਦਾ ਹੈ।