Connect with us

World

ਪਕਿਸਤਾਨ ‘ਚ ISI ਖਿਲਾਫ ਪੁਲਸ ਮੋਰਚਾ,ਧਮਾਕੇ ‘ਚ ਫੌਜ ਦੀ ਭੂਮਿਕਾ ‘ਤੇ ਸ਼ੱਕ ਵਧਿਆ

Published

on

ਪਾਕਿਸਤਾਨ ਦੇ ਪੇਸ਼ਾਵਰ ‘ਚ ਸੋਮਵਾਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਫੌਜ ਦੀ ਭੂਮਿਕਾ ‘ਤੇ ਸਵਾਲ ਉੱਠ ਰਹੇ ਹਨ। ਇਸ ਦੌਰਾਨ ਖੈਬਰ ਪਖਤੂਨਖਵਾ ਸੂਬੇ ਦੀ ਪੁਲਸ ਨੇ ਖੁਫੀਆ ਏਜੰਸੀ ਆਈਐਸਆਈ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਖੈਬਰ ਪੁਲਿਸ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਆਈਐਸਆਈ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਖੈਬਰ ਪਖਤੂਨਖਵਾ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਵਰਦੀ ‘ਚ ਸਜੇ ਅਤੇ ਹਥਿਆਰ ਲੈ ਕੇ ਆਏ ਦੋ ਦਰਜਨ ਤੋਂ ਵੱਧ ਪੁਲਸ ਕਰਮਚਾਰੀ ਪਿਸ਼ਾਵਰ ਪ੍ਰੈੱਸ ਕਲੱਬ ਦੇ ਬਾਹਰ ਇਕੱਠੇ ਹੋਏ ਅਤੇ ਪ੍ਰਦਰਸ਼ਨ ਕੀਤਾ। ਅਜਿਹੇ ਪ੍ਰਦਰਸ਼ਨ ਖੈਬਰ ਦੇ ਕਈ ਜ਼ਿਲ੍ਹਿਆਂ ਵਿੱਚ ਹੋਏ।

ਇਸ ਧਮਾਕੇ ਵਿੱਚ ਆਈਐਸਆਈ ਦੀ ਭੂਮਿਕਾ ਹੋ ਸਕਦੀ ਹੈ
ਦਰਅਸਲ, ਪੇਸ਼ਾਵਰ ਪੁਲਿਸ ਹੈੱਡਕੁਆਰਟਰ ਸਥਿਤ ਮਸਜਿਦ ‘ਤੇ ਹੋਏ ਧਮਾਕੇ ‘ਚ 100 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਜਾਨ ਚਲੀ ਗਈ ਸੀ। ਹਮਲੇ ਪਿੱਛੇ ਆਈਐਸਆਈ ਦਾ ਹੱਥ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਨਾਰਾਜ਼ ਪੁਲਿਸ ਮੁਲਾਜ਼ਮਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਾਕਿਸਤਾਨ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਇਲਜ਼ਾਮ ਅਤੇ ਜਵਾਬੀ ਹਲਚਲ ਸ਼ੁਰੂ ਹੋ ਗਈ ਹੈ।