Punjab
ਪੁਲਿਸ ਨੇ ਮੋਟਰਸਾਈਕਲ ਚੋਰ ਗਰੁੱਪ ਕੀਤਾ ਕਾਬੂ

23 ਦਸੰਬਰ 2203: ਲੁਧਿਆਣਾ ਪੁਲਸ ਕਮਿਸ਼ਨਰ ਦੇ ਦਿਸਾ ਨਿਰਦੇਸਾ ਅਨੁਸਾਰ ਵਹੀਕਲ ਚੋਰਾਂ ਅਤੇ ਭੈੜੇ ਅਨਸਰਾਂ ਨੂੰ ਕਾਬੂ ਕਰਨ ਸੰਬੰਧੀ ਚਲਾਈ ਗਈ ਮੁਹਿੰਮ ਤਹਿਤ ਥਾਣਾ ਪੀ.ਏ.ਯੂ. ਲੁਧਿਆਣਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਅਮਰੀਕ ਸਿੰਘ ਥਾਣਾ ਪੀ.ਏ.ਯੂ. ਲੁਧਿਆਣਾ ਵੱਲੋਂ ਦੌਰਾਨੇ ਗਸ਼ਤ ਦੋਸ਼ੀਆਨ ਪਰਮਜੀਤ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਕੰਨੀਆਂ ਹੁਸੈਨੀ ਥਾਣਾ ਸਿੱਧਵਾਂ ਬੇਟ ਲੁਧਿਆਣਾ ਅਤੇ ਜਸਵਿੰਦਰ ਉਰਫ ਭੂੰਡੀ ਵਾਸੀ ਮੁਹੱਲਾ ਅੰਮ੍ਰਿਤ ਕਲੋਨੀ ਹੰਬੜਾ ਰੋਡ ਲੁਧਿਆਣਾ ਅਤੇ ਸੰਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਕੁੱਲ ਗਹਿਣਾ ਥਾਣਾ ਸਿੱਧਵਾਂ ਬੇਟ ਲੁਧਿਆਣਾ ਨੂੰ ਕਾਬੂ ਕਰਕੇ ਉਹਨਾਂ ਪਾਸੋਂ 12 ਐਕਟਿਵਾ, 1 ਸਪਲੈਂਡਰ,3 ਪਲਸਰ ਮੋਟਰ ਸਾਈਕਲ, 1 ਬੁਲੇਟ ਮੋਟਰ ਸਾਈਕਲ, ਅਤੇ ਇੱਕ C.T. 100 ਮੋਟਰ ਸਾਈਕਲ ਬ੍ਰਾਮਦ ਕੀਤੇ, ਜਿਸ ਪਰ ਮੁਕੰਦਮਾ ਨੰਬਰ 105 ਮਿਤੀ 21/12/2023 ਅ/ਧ 379,411,473,34 PC ਥਾਣਾ ਪੀ.ਏ.ਯੂ. ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਦੋਸ਼ੀਆਨ ਪਾਸੋਂ ਪੁੱਛਗਿੱਛ ਜਾਰੀ ਹੈ।