Connect with us

Punjab

ਅੰਮ੍ਰਿਤਸਰ ਸੀਆਈਏ ਸਟਾਫ ਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,4 ਨਜਾਇਜ਼ ਪਿਸਤੋਲ 32 ਬੋਰ ਸਣੇ1 ਦੋਸ਼ੀ ਗ੍ਰਿਫਤਾਰ

Published

on

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ

ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਕੋਲੋਂ ਪੁੱਛਗਿਛ ਕੀਤੀ ਜਾਵੇ

ਕਿ ਇਹ ਹਥਿਆਰ ਕਿੱਥੋਂ ਲਿਆਂਦਾ ਹੈ ਤੇ ਕਿੱਥੇ ਸਪਲਾਈ ਕਰਦਾ ਹੈ ਇਸਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ

19 ਨਵੰਬਰ 2023: ਅੰਮ੍ਰਿਤਸਰ ਪੁਲਿਸ ਕਮਿਸ਼ਨਰ  ਨੌਨਿਹਾਲ ਸਿੰਘ, ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੰਮ੍ਰਿਤਸਰ ਵਿੱਚ ਨਜਾਇਜ ਹਥਿਆਰਾ/ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸੀ.ਆਈ.ਏ ਸਟਾਫ- ਦੀ ਪੁਲੀਸ ਨੂੰ ਮਿਲੀ ਵੱਡੀ ਕਾਮਯਾਬੀ ਇੱਸ ਮੋਕੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਏਡੀਸੀਪੀ  ਅਭੀਮਨਿਊ ਰਾਣਾ ਨੇ ਦੱਸਿਆ ਕਿ ਸਾਡੀ ਸੀ.ਆਈ.ਏ ਸਟਾਫ- ਪੁਲਿਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਸੂਰਜ ਸਿੰਘ ਉਰਫ ਛੋਟਾ ਕਾਹਲਵਾਂ, ਸੁਲਤਾਨਵਿੰਡ ਅੰਮ੍ਰਿਤਸਰ ਪਾਸੋਂ 1 ਨਜਾਇਜ ਪਿਸਟਲ 32 ਬੋਰ ਸਮੇਤ 2 ਰੌਂਦ 32 ਬੋਰ ਅਤੇ 1 ਦੇਸੀ ਕੱਟਾ 12 ਬੋਰ ਸਮੇਤ 1 ਰੌਂਦ ਬਰਾਮਦ ਹੋਣ ਤੇ ਦੋਸ਼ੀ ਸੂਰਜ ਸਿੰਘ ਉਕਤ ਨੂੰ ਗ੍ਰਿਫਤਾਰ ਕਰਕੇ ਮੁਕੱਦਮਾਂਦਰਜ ਕੀਤਾ ਗਿਆ ਜੋ ਮਿਤੀ 19-11-2023 ਨੂੰ ਦੋਸ਼ੀ ਸੂਰਜ ਸਿੰਘ ਦੀ ਪੁੱਛਗਿੱਛ ਦੇ ਚਲਦੇ 2 ਹੋਰ ਨਜਾਇਜ ਪਿਸਟਲ 32 ਬੋਰ ਬਰਾਮਦ ਹੋਏ। ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾ ਦੇ ਬੈਕਵਰਡ ਫਾਰਵਰਡ ਵਿਅਕਤੀਆਂ ਬਾਰੇ ਬਰੀਕੀ ਨਾਲ ਪੁਛਗਿਛ ਕੀਤੀ ਜਾਵੇਗੀ। ਇਹ ਪਿਸਤੋਲ ਕਿੱਥੋਂ ਲੈ ਕੇ ਆਇਆ ਸੀ ਤੇ ਅੱਗੇ ਕਿੱਥੇ ਸਪਲਾਈ ਕਰਨੇ ਸਨ ਇਸ ਦੀ ਜਾਂਚ ਵੀ ਕੀਤੀ ਜਾਏਗੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਉੱਤੇ ਪਹਿਲੇ ਵੀ ਮਾਮਲੇ ਦਰਜ ਹਨ|