Jalandhar
ਝੂਠੀ ਖ਼ਬਰ ਫੈਲਾਉਣ ਵਾਲਿਆਂ ‘ਤੇ ਪੁਲਿਸ ਨੇ ਕਸੇ ਸ਼ਿਕੰਜੇ, 6 ਲੋਕਾਂ ਖ਼ਿਲਾਫ਼ ਕੀਤਾ ਮਾਮਲਾ ਦਰਜ
ਜਲੰਧਰ, 1 ਅਪਰੈਲ : ਸੋਸ਼ਲ ਮੀਡੀਆ ਉੱਤੇ ਰਾਸ਼ਨ ਅਤੇ ਖਾਣ ਦਾ ਸਾਮਾਨ ਨਾ ਹੋਣ ਦੀ ਝੂਠੀ ਵੀਡੀਓ ਅਪਲੋਡ ਕਰਨ ਵਾਲਿਆਂ ਤੇ ਹੁਣ ਪੁਲਿਸ ਨੇ ਸ਼ਿਕੰਜਾ ਕਸਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਜਲੰਧਰ ਦੇ ਕਸਬਾ ਮਹਿਤਪੁਰ ਬਲਾਕ ਦੇ ਪਿੰਡ ਉੱਦਹੋਵਾਲ ਦੇ ਮੈਂਬਰ ਪੰਚਾਇਤ ਸਹਿਤ 6 ਲੋਕਾਂ ਤੇ ਮਹਿਤਪੁਰ ਪੁਲਿਸ ਨੇ ਮਾਮਲਾ ਦਰਜ ਕਰ ਲਿੱਤਾ ਹੈ।
ਇਸ ਉੱਤੇ ਜਾਨਕਾਰੀ ਦਿੰਦਿਆਂ ਥਾਣਾ ਮਹਿਤਪੁਰ ਦੇ ਪ੍ਰਭਾਰੀ ਲਖਬੀਰ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸਨੂੰ ਉੱਦਹੋਵਾਲ ਦੇ ਪੰਚਾਇਤ ਨੇ ਲੋਕਾਂ ਨੂੰ ਇਕੱਠਾ ਕਰ ਬਣਾਈ ਸੀ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਲੋਕਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਗਈ ਤੇ ਜਾਨਕਾਰੀ ਮਿਲੀ ਕਿ ਖ਼ਬਰ ਝੂਠੀ ਹੈ।
ਇਸ ਝੂਠੀ ਖ਼ਬਰ ਫੈਲਾਉਣ ਦੇ ਤਹਿਤ ਹਰਮਨਦੀਪ, ਕੁਲਦੀਪ ਕੌਰ,ਰਹੀਮ,ਅਮਰਪੀਟਰ,ਅਮਰਜੀਤ ਅਤੇ ਬਿਮਲਾ ਇਹਨਾਂ ਤੇ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ।