Connect with us

Punjab

CRIME: ਵਿਆਹੁਤਾ ਨੂੰ ਧਮਕੀਆਂ ਦੇਣ ਲਈ ਪਹਿਣੀ ਪੁਲਿਸ ਦੀ ਵਰਦੀ,ਪੜੋ ਪੂਰੀ ਖ਼ਬਰ…

Published

on

ਅੰਮ੍ਰਿਤਸਰ 3 ਜੁਲਾਈ 2023: ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕਾਨੂੰਨ ਨੂੰ ਹੱਥ ਵਿੱਚ ਲੈਣ ਦੇ ਮਾਮਲੇ ਵਿੱਚ ਪੀੜਤ ਲੜਕੀ ਅਤੇ ਉਸਦੇ ਮਾਪਿਆਂ ਨੇ ਪੁਲਿਸ ਦੇ ਤਫ਼ਤੀਸ਼ੀ ਅਫ਼ਸਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਇਸ ਸਬੰਧੀ ਮਾਮਲਾ ਦਿਹਾਤੀ ਪੁਲੀਸ ਤੋਂ ਅੱਗੇ ਵਧਦੇ ਹੋਏ ਡੀਆਈਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਕੋਲ ਪੁੱਜ ਗਿਆ ਹੈ।

ਦੋਸ਼ ਹੈ ਕਿ ਜਾਂਚ ਅਧਿਕਾਰੀ ਸਭ ਕੁਝ ਸਮਝਣ ਦੇ ਬਾਵਜੂਦ ਮੁਲਜ਼ਮਾਂ ਦੇ ਹੱਕ ਵਿੱਚ ਬੋਲ ਰਹੇ ਹਨ। ਇਸ ਗੱਲ ਦਾ ਖੁਲਾਸਾ ਪੀੜਤ ਲੜਕੀ ਨੇ ਡੀਆਈਜੀ ਬਾਰਡਰ ਰੇਂਜ ਨੂੰ ਦਿੱਤੀ ਦਰਖ਼ਾਸਤ ਵਿੱਚ ਕੀਤਾ ਹੈ। ਮਾਮਲੇ ਦਾ ਰਹੱਸਮਈ ਪਹਿਲੂ ਇਹ ਹੈ ਕਿ ਲੜਕੀ ਵੱਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਜਦੋਂ ਲੜਕੇ ਖ਼ਿਲਾਫ਼ FIR ਦਰਜ ਕੀਤੀ ਗਈ ਤਾਂ ਇਸ ਦੌਰਾਨ ਮੁੱਖ ਮੁਲਜ਼ਮ ਪਤੀ ਹੀ ਵਿਦੇਸ਼ ਜਾਣ ਵਿੱਚ ਕਾਮਯਾਬ ਹੋ ਗਿਆ। ਦੂਜੇ ਪਾਸੇ ਪੁਲੀਸ ਦੀ ਵਰਦੀ ਵਿੱਚ ਆਪਣੇ ਪਤੀ ਦੇ ਜੀਜਾ ਜਾਪਦੇ ਰਿਸ਼ਤੇਦਾਰ ਵੱਲੋਂ ਹਥਿਆਰਾਂ ਨਾਲ ਧਮਕਾਉਣ ਦੇ ਜ਼ੁਰਮ ਨੂੰ ਦਿਹਾਤੀ ਪੁਲੀਸ ਦੇ ਤਫ਼ਤੀਸ਼ੀ ਅਫ਼ਸਰ ਨੇ ਜੁਰਮ ਦੀ ਸ਼੍ਰੇਣੀ ਵਿੱਚ ਨਹੀਂ ਲਿਆ।

ਪੁਲੀਸ ਨੇ ਮੁਲਜ਼ਮਾਂ ਦੀ ਸ਼ੁਰੂ ਤੋਂ ਹੀ ਮਦਦ ਕਰਨ ਦਾ ਦੋਸ਼ ਲਾਇਆ ਹੈ
ਪੀੜਤ ਪਰਿਵਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਸਹੁਰਿਆਂ ਖਿਲਾਫ ਸ਼ਿਕਾਇਤ ਦਿੱਤੀ ਗਈ ਤਾਂ ਪੁਲਸ ਨੇ ਸ਼ੁਰੂ ਤੋਂ ਹੀ ਦੋਸ਼ੀਆਂ ਦੀ ਮਦਦ ਕੀਤੀ। ਸ਼ਿਕਾਇਤ ਦਰਜ ਹੋਣ ਅਤੇ ਐਫਆਈਆਰ ਦਰਜ ਹੋਣ ਦੇ ਸਮੇਂ ਦਰਮਿਆਨ ਪੁਲੀਸ ਦਾ ਰਵੱਈਆ ਬੇਹੱਦ ਨਾਂਹਪੱਖੀ ਚੱਲ ਰਿਹਾ ਸੀ। ਦੂਜੇ ਪਾਸੇ ਇਸ ਮਾਮਲੇ ਵਿੱਚ ਡੀਆਈਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਦਾ ਕਹਿਣਾ ਹੈ ਕਿ ਕੇਸ ਦੀ ਫਾਈਲ ਮੰਗਵਾਈ ਗਈ ਹੈ ਅਤੇ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ।

ਲੜਕੇ ਦੇ ਜੀਜਾ ਨੇ ਪੁਲਿਸ ਦੀ ਵਰਦੀ ਪਾਈ ਹੋਈ ਹੈ, ਉਸ ਨੇ ਕੋਈ ਅਪਰਾਧ ਨਹੀਂ ਕੀਤਾ: ਐਸਪੀ ਜਸਵੰਤ
ਦੂਜੇ ਪਾਸੇ ਇਸ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲੀਸ ਵਿੱਚ ਤਾਇਨਾਤ ਐਸਪੀ ਜਸਵੰਤ ਕੌਰ ਦਾ ਕਹਿਣਾ ਹੈ ਕਿ ਲੜਕੇ ਦੇ ਸਾਲੇ ਨਿਰਵੈਰ ਸਿੰਘ ਨੇ ਪੁਲੀਸ ਦੀ ਵਰਦੀ ਜ਼ਰੂਰ ਪਾਈ ਹੋਈ ਸੀ, ਪਰ ਉਸ ਨੇ ਕੋਈ ਜੁਰਮ ਨਹੀਂ ਕੀਤਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਵਰਦੀ ਪਾਉਣਾ ਆਪਣੇ ਆਪ ਵਿੱਚ ਅਪਰਾਧ ਹੈ, ਤਾਂ ਐਸਪੀ ਜਸਵੰਤ ਕੌਰ ਨੇ ਗੱਲ ਨੂੰ ਟਾਲਦਿਆਂ ਜਵਾਬ ਦਿੱਤਾ ਕਿ ਮੈਂ ਰਿਪੋਰਟ ਭੇਜ ਦਿੱਤੀ ਹੈ… ‘ਆਗੇ ਬੌਸ (ਐਸ.ਐਸ.ਪੀ.) ਦੇ ਹੱਥ’। ਐਸਪੀ ਨੇ ਸਪਸ਼ਟ ਕੀਤਾ ਕਿ ਪੀੜਤ ਔਰਤ ਦਾ ਨੰਦੋਈ ਨਿਰਵੈਰ ਸਿੰਘ ਪੁਲੀਸ ਵਿੱਚ ਨਹੀਂ ਹੈ ਪਰ ਉਸ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਦੇ ਕਹਿਣ ’ਤੇ ਪੁਲੀਸ ਦੀ ਇਹ ਵਰਦੀ ਪਾਈ ਸੀ। ਹੁਣ ਦੇਖਣਾ ਇਹ ਹੈ ਕਿ ਕੀ ਇਹ ਅਪਰਾਧ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ?