Connect with us

Punjab

ਮਾਡਲ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚਣ ਵਾਲੀਆ ਪੋਲਿੰਗ ਪਾਰਟੀਆਂ ਦਾ ਗੁਲਦਸਤਿਆਂ ਨਾਲ ਕੀਤਾ ਸਵਾਗਤ

Published

on

ਪਟਿਆਲਾ : ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹੇ ‘ਚ ਸਥਾਪਤ 1784 ਪੋਲਿੰਗ ਸਟੇਸਨਾਂ ਵਿਚੋਂ 56 ਮਾਡਲ ਪੁਲਿੰਗ ਸਟੇਸ਼ਨ ਬਣਾਏ ਗਏ ਹਨ, ਜਿਥੇ ਪਹੁੰਚਣ ਵਾਲੀਆਂ ਪਾਰਟੀਆਂ ਦਾ ਗੁਲਦਸਤਿਆਂ ਨਾਲ ਸਵਾਗਤ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਦੀ ਅਗਵਾਈ ਵਿਚ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਗੁਰਬਖਸ਼ੀਸ ਸਿੰਘ ਵੱਲੋਂ ਵੱਖ-ਵੱਖ ਡਿਸਟ੍ਰੀਬਿਊਸ਼ਨ ਸੈਂਟਰਾਂ ਉਪਰ ਪੋਲਿੰਗ ਪਾਰਟੀਆਂ ਨੂੰ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਪੋਲਿੰਗ ਪਾਰਟੀਆਂ ਨੂੰ ਜ਼ਿੰਮੇਵਾਰੀ ਨਾਲ ਫ਼ਰਜ਼ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੋਡਲ ਅਫ਼ਸਰ ਦਿਵਿਆਂਗਜਨ ਵਰਿੰਦਰ ਸਿੰਘ ਟਿਵਾਣਾ ਅਤੇ ਜ਼ਿਲ੍ਹਾ ਆਈਕਨ ਗੁਰਪ੍ਰੀਤ ਸਿੰਘ ਨਾਮਧਾਰੀ ਵੀ ਉਨ੍ਹਾਂ ਦੇ ਨਾਲ ਸਨ।

ਪ੍ਰੋਫੈਸਰ ਅੰਟਾਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਬਣਾਏ ਜਾ ਰਹੇ ਮਾਡਲ ਪੋਲਿੰਗ ਬੂਥਾਂ ਦੀ ਗਿਣਤੀ 56 ਹੈ, ਇਸ ਤੋ ਇਲਾਵਾ 08 ਪਿੰਕ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿਚ ਪੂਰਾ ਪ੍ਰਬੰਧ ਮਹਿਲਾ ਪਾਰਟੀਆਂ ਵੱਲੋਂ ਹੀ ਕੀਤਾ ਜਾਵੇਗਾ ਅਤੇ 06 ਦਿਵਿਆਂਗਜਨਾਂ ਲਈ ਬਨਣ ਵਾਲੇ ਬੂਥਾਂ ਉਪਰ ਕੇਵਲ ਦਿਵਿਆਂਗਜਨ ਕਰਮਚਾਰੀ ਹੀ ਡਿਊਟੀ ਦੇਣਗੇ। ਅੱਜ ਉਨ੍ਹਾਂ ਵੱਲੋਂ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵਿਖੇ ਬਨਣ ਵਾਲੇ ਪਿੰਕ ਬੂਥ, ਦਿਵਿਆਂਗਜਨ ਵੋਟਰਾਂ ਲਈ ਬਨਣ ਵਾਲੇ ਸਪੈਸ਼ਲ ਬੂਥ ਪਿੰਡ ਲਚਕਾਣੀ ਅਤੇ ਗੁਰਪ੍ਰੀਤ ਨਾਮਧਾਰੀ ਦੀਆਂ ਬਣਾਈਆਂ ਤਸਵੀਰਾਂ ਨਾਲ ਸਜਾਇਆ, ਮਾਡਲ ਪੋਲਿੰਗ ਬੂਥ ਮੰਡੋੜ ਦਾ ਦੌਰਾ ਕੀਤਾ ਅਤੇ ਪੋਲਿੰਗ ਪਾਰਟੀਆਂ ਦਾ ਸਵਾਗਤ ਕੀਤਾ।

ਉਨ੍ਹਾਂ ਦੱਸਿਆ ਕਿ ਵੋਟਾਂ ਵਾਲੇ ਦਿਨ ਸਟੇਟ ਆਈਕਨ ਡਾ.ਕਿਰਨ, ਜ਼ਿਲ੍ਹਾ ਆਈਕਨ ਜਗਵਿੰਦਰ ਸਿੰਘ, ਜ਼ਿਲ੍ਹਾ ਆਈਕਨ ਜਗਦੀਪ ਸਿੰਘ, ਗੁਰਪ੍ਰੀਤ ਨਾਮਧਾਰੀ, ਉਜਾਗਰ ਸਿੰਘ ਅੰਟਾਲ ਅਤੇ ਦਿਵਿਆਂਗਜਨ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵਿਦਿਆਰਥੀ ਲਵਪ੍ਰੀਤ ਸਿੰਘ ਜੋ ਕਿ ਲਾਈਵ ਸ਼ੇਰਾ ਬਣਕੇ ਵੋਟਰਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ, ਨੂੰ ਜ਼ਿਲ੍ਹਾ ਸਵੀਪ ਟੀਮ ਵੱਲੋਂ ਸਵਾਗਤ ਕਰਦੇ ਹੋਏ ਵੋਟ ਪਵਾਈ ਜਾਵੇਗੀ। ਜਗਵਿੰਦਰ ਸਿੰਘ ਸਾਈਕਲਿਸਟ ਸਾਈਕਲ ਉਪਰ ਵੋਟ ਪਾਉਣ ਦਾ ਸੰਦੇਸ਼ ਦਿੰਦੇ ਹੋਏ ਆਪਣੀ ਵੋਟ ਦਾ ਭੁਗਤਾਨ ਪਾਤੜਾਂ ਵਿਚ ਕਰਨਗੇ।