Punjab
ਸਿਰ ‘ਤੇ ਨਾ ਛੱਤ, ਨਾ ਭੜੋਲੀ ‘ਚ ਦਾਣੇ, ਭੁੱਖੇ ਸੋਦੇਂ ਨੇ ਨਿਆਣੇ…

ਫਿਰੋਜ਼ਪੁਰ, 11 ਜੁਲਾਈ (ਪਰਮਜੀਤ ਪੰਮਾ): ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਸਹਿਜਾਦੀ ਵਿਖੇ ਇੱਕ ਗਰੀਬ ਪਰਿਵਾਰ ਗਰੀਬੀ ਦੇ ਨਾਲ – ਨਾਲ ਪ੍ਰਮਾਤਮਾ ਦੀ ਪ੍ਰਕੋਪੀ ਦਾ ਵੀ ਸਾਹਮਣਾ ਕਰ ਰਿਹਾ ਹੈ। ਜਿਸ ਦੀ ਸਾਰ ਨਾ ਤਾਂ ਸਰਕਾਰਾਂ ਲੈ ਰਹੀਆਂ ਹਨ ਅਤੇ ਨਾ ਹੀ ਰੱਬ। ਇਸ ਗਰੀਬ ਪਰਿਵਾਰ ਦੇ ਨਾ ਤਾਂ ਰਹਿਣ ਲਈ ਸਿਰ ‘ਤੇ ਛੱਤ ਹੈ ਨਾ ਹੀ ਭੜੋਲੀ ਵਿੱਚ ਦਾਣੇ ਭੁੱਖੇ ਸੋਦੇਂ ਨੇ ਨਿਆਣੇ ਜੋ ਗਰੀਬੀ ਕਾਰਨ ਦੁੱਖਾਂ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਇਆ ਪਿਆ ਹੈ। ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਘਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ। ਜੋ ਵੀ ਇਸ ਪਰਿਵਾਰ ਦੀ ਹਾਲਤ ਦੇਖਦਾ ਹੈ। ਉਸਦਾ ਸੀਨਾ ਚੀਰਿਆ ਜਾਦਾਂ ਹੈ। ਕਿਉਂਕਿ ਇਸ ਪਰਿਵਾਰ ਦੇ ਮੁੱਖੀ ਨੂੰ ਰੱਬ ਨੇ ਗਰੀਬੀ ਤਾਂ ਦਿੱਤੀ ਹੀ ਹੈ ਨਾਲ ਹੀ ਉਸ ਦੀ ਝੋਲੀ ਦੋ ਧੀਆਂ ਦੇ ਨਾਲ ਨਾਲ ਦੋ ਬਿਮਾਰੀਆ ਵੀ ਦੇ ਦਿੱਤੀਆਂ ਹਨ ਕਿਉਂਕਿ ਉਹ ਨਾ ਤਾਂ ਸੁਣ ਸਕਦਾ ਹੈ। ਅਤੇ ਨਾ ਹੀ ਬੋਲ ਸਕਦਾ ਹੈ। ਉਪਰੋਂ ਉਸ ਦੀ ਪਤਨੀ ਵੀ ਅਪਾਹਜ ਹੈ ਜੋ ਅਧਰੰਗ ਦੇ ਕਾਰਨ ਤੁਰ ਫਿਰ ਵੀ ਨਹੀਂ ਸਕਦੀ ਦੋ ਲੜਕੀਆਂ ਹਨ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੀਆਂ ਹਨ। ਗੱਲਬਾਤ ਦੌਰਾਨ ਕੁੜੀਆਂ ਨੇ ਦੱਸਿਆ ਉਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਹਨ ਮੀਂਹ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਚੁੱਕੀ ਹੈ ਅੱਜ ਉਹ ਖੁਲ੍ਹੇ ਆਸਮਾਨ ਦੇ ਥੱਲੇ ਧੁੱਪਾਂ ਵਿੱਚ ਰਹਿਣ ਲਈ ਮਜਬੂਰ ਹਨ ਉਨ੍ਹਾਂ ਸਰਕਾਰ, ਸਮਾਜ ਸੇਵੀ ਸੰਸਥਾਵਾਂ ਅਤੇ ਐਨ ਆਰ ਆਈ ਵੀਰਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਕਿ ਉਹ ਉਨ੍ਹਾਂ ਦੀ ਮਦਦ ਕਰਨ ਤਾਂ ਜੋ ਉਨ੍ਹਾਂ ਦੇ ਸਿਰ ਤੇ ਵਿਚ ਛੱਤ ਬਣ ਸਕੇ ਅਤੇ ਉਹ ਵੀ ਆਪਣਾ ਸੁਖੀ ਜੀਵਨ ਬਤੀਤ ਕਰ ਸਕਣ।
- ਪਰਿਵਾਰ Account no: 85450100073489
- IFSC.COD: PUNB0PGB003
- ਪਿੰਨ ਕੋਡ: 142052
- ਮੋਬਾਈਲ ਨੰ.: 98786 39752