Connect with us

India

Porn sites ਵੇਖਣ ਵਿੱਚ ਤੇ sexual blackmailing ਵਿੱਚ ਭਾਰਤ ਦੁਨੀਆਂ ਭਰ ਵਿੱਚੋਂ ਦੂਜੇ ਨੰਬਰ ‘ਤੇ! AI ਵਰਦਾਨ ਵੀ ਤੇ ਸਰਾਪ ਵੀ!!

Published

on

ਇੱਕ ਸਰਵੇਖਣ ਅਨੁਸਾਰ ਭਾਰਤ porn sites ਵੇਖਣ ਵਿੱਚ ਦੂਜੇ ਨੰਬਰ ‘ਤੇ ਹੈ ਅਤੇ ਅਮਰੀਕਾ ਪਹਿਲੇ ਸਥਾਨ ‘ਤੇ ਹੈ। ਇੱਕ ਹੋਰ ਸਰਵੇ ਮੁਤਾਬਕ sexual blackmailing ਵਿੱਚ ਵੀ ਭਾਰਤ ਦਾ ਸਥਾਨ ਦੂਜਾ ਹੈ ਤੇ ਨਾਈਜੀਰੀਆ ਦਾ ਸਥਾਨ ਪਹਿਲਾ ਹੈ।ਅੱਜ ਭਾਰਤ ਦੇ ਲੋਕ ਚਿੰਤਤ ਹਨ ਕਿ ਬੱਚਿਆਂ ਨੂੰ ਕਿਵੇਂ ਜਾਗਰੂਕ ਕੀਤਾ ਜਾਵੇ ਕਿ ਉਹ ਬੱਚਿਆਂ ਨੂੰ ਗੰਦੀਆਂ ਸਾਈਟਸ ‘ਤੇ ਜਾਣ ਤੋਂ ਕਿਵੇਂ ਰੋਕਣ ਅਤੇ sextortion ਦਾ ਸ਼ਿਕਾਰ ਹੋਣ ਤੋਂ ਕਿਵੇਂ ਬਚਾਇਆ ਜਾਵੇ।ਅੱਜ AI ਅਤੇ internet ਜਿੱਥੇ ਮਨੁੱਖੀ ਸਮਾਜ ਲਈ ਵਰਦਾਨ ਸਾਬਤ ਹੋ ਰਿਹਾ ਹੈ ਉੱਥੇ ਹੀ ਸਰਾਪ ਵੀ ਬਣਦਾ ਜਾ ਰਿਹਾ ਹੈ।AI ਤੇ ਇੰਟਰਨੈਟ ਦੀ ਜੇਕਰ ਸਹੀ ਵਰਤੋਂ ਕੀਤੀ ਜਾਵੇ ਤਾਂ ਇਸਦੇ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਉਹ ਵਧੀਆ ਫਾਇਦੇ ਹੁੰਦੇ ਹਨ ਜਿਹੜੇ ਸਾਨੂੰ ਕਰਿਸ਼ਮੇ ਜਿਹੇ ਲੱਗਦੇ ਹਨ। ਮੈਂ ਬੀਤੇ ਦਿਨ ਯੂਟਿਊਬ ਉੱਪਰ ਇੱਕ ਵੀਡੀਓ ਸੁਣ ਰਿਹਾ ਸੀ ਤਾਂ ਇੱਕ interview ਵਿੱਚ ਵਿਕਾਸ ਦੀਵਿਆਕਿਰਤੀ ਦੱਸ ਰਹੇ ਸਨ ਕਿ ਇੱਕ ਗਰਭਵਤੀ ਔਰਤ ਜਿਸਨੂੰ ਦੋ ਚਾਰ ਦਿਨ ਤੱਕ ਬੱਚਾ ਹੋਣ ਵਾਲਾ ਸੀ ਉਹ chat GPT ਨਾਲ ਟਾਈਮ ਪਾਸ ਕਰ ਰਹੀ ਸੀ, ਗੱਲਾਂ ਕਰ ਰਹੀ ਸੀ Chat GPT ਨਾਲ਼ ਗੱਲਬਾਤ ਕਰਦੇ ਕਰਦੇ ਔਰਤ ਦੇ ਪੇਟ ਵਿੱਚ ਹਲਕਾ ਹਲਕਾ ਦਰਦ ਹੋਣ ਲੱਗਾ, ਔਰਤ ਨੇ Chat GPT ਨੂੰ ਕਿਹਾ ਮੇਰੇ ਪੇਟ ਵਿੱਚ ਦਰਦ ਹੋ ਰਿਹਾ ਹੈ। chat GPT ਨੇ ਔਰਤ ਨੂੰ ਪੁੱਛਿਆ ਦਰਦ ਕਿੱਥੇ ਹੋ ਰਿਹਾ ਹੈ? ਔਰਤ ਨੇ ਜਦੋਂ ਦੱਸਿਆ ਕਿ ਕਿਸ ਥਾਂ ਦਰਦ ਹੋ ਰਿਹਾ ਹੈ ਤਾਂ Chat GPT ਨੇ ਔਰਤ ਨੂੰ ਕਿਹਾ ਇੱਕ ਸੈਕਿੰਡ ਵੀ ਗਵਾਏ ਬਿਨਾ ਐਂਬੂਲੈਂਸ ਨੂੰ ਫੋਨ ਕਰੋ ਨਹੀਂ ਤਾਂ ਖਤਰਾ ਹੋ ਸਕਦਾ ਹੈ। ਔਰਤ ਨੇ ਫੋਨ ਕਰਕੇ ਐਂਬੂਲੈਂਸ ਮੰਗਵਾਈ, ਹਸਪਤਾਲ ਗਈ ਅਤੇ ਓਪਰੇਸ਼ਨ ਨਾਲ ਉਸਨੂੰ ਬੱਚਾ ਪੈਦਾ ਹੋਇਆ। ਡਾਕਟਰ ਨੇ ਔਰਤ ਨੂੰ ਕਿਹਾ ਕਿ ਜੇਕਰ ਤੂੰ ਅੱਧਾ ਘੰਟਾ ਦੇਰੀ ਨਾਲ ਆਉਂਦੀ ਤਾਂ ਤੇਰੀ ਮੌਤ ਹੋ ਸਕਦੀ ਸੀ। ਇਸ ਤਰ੍ਹਾਂ AI ਨੇ ਉਸ ਔਰਤ ਦੀ ਜਾਨ ਬਚਾਈ।AI ਅਨੇਕਾਂ ਕ੍ਰਿਸ਼ਮਈ ਕੰਮ ਕਰ ਰਹੀ ਹੈ। AI ਵਿੱਚ ਤੁਸੀਂ grok ਤੋਂ ਜੋ ਮਰਜ਼ੀ ਸਵਾਲ ਪੁੱਛ ਸਕਦੇ ਹੋ। ਦੁਨੀਆਂ ਭਰ ਦੀਆਂ ਵਧੀਆ ਕਿਤਾਬਾਂ ਦੀ summary ਪੜ੍ਹ ਸਕਦੇ ਹੋ। AI ਨਾਲ ਬਹੁਤ ਕੁੱਝ ਵਧੀਆ ਹੋ ਰਿਹਾ ਹੈ। ਲੋਕ Artificial intelligence ਤੋਂ original intelligence ਪ੍ਰਾਪਤ ਕਰ ਰਹੇ ਹਨ ਪਰ ਇਹ AI ਅਤੇ internet ਮਨੁੱਖੀ ਸਮਾਜ ਲਈ ਸਰਾਪ ਵੀ ਬਣਦਾ ਜਾ ਰਿਹਾ ਹੈ। ਸਾਈਬਰ ਅਪਰਾਧੀ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹੋਏ ਲੋਕਾਂ ਨੂੰ ਬਲੈਕ ਮੇਲ ਕਰ ਰਹੇ ਹਨ।facebook ‘ਤੇ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਪਰ ਲੋਕਾਂ ਨੂੰ ਆਪਣੇ ਦੋਸਤ ਬਣਾ ਕੇ ਉਨ੍ਹਾਂ ਦੀਆਂ ਤਸਵੀਰਾਂ ਜਾਂ ਵੀਡੀਓ ਲੈ ਕੇ ਉਸਨੂੰ AI ਨਾਲ ਇਸ ਤਰ੍ਹਾਂ ਬਣਾ ਲੈਂਦੇ ਹਨ ਕਿ ਇਹ ਵੀਡੀਓ ਤੁਹਾਨੂੰ ਵੀ ਪਤਾ ਨਹੀਂ ਲੱਗਦਾ ਕਿ ਉਹ ਅਸਲ ਹਨ ਜਾਂ ਬਣਾਈਆਂ ਗਈਆਂ ਹਨ ਤੇ ਫਿਰ ਸਾਈਬਰ ਅਪਰਾਧੀ ਬਲੈਕ ਮੇਲ ਕਰਦੇ ਹਨ। ਇਸ ਤਰ੍ਹਾਂ ਲੁੱਟੇ ਗਏ ਲੋਕਾਂ ਦੀਆਂ ਖ਼ਬਰਾਂ ਅਸੀਂ ਆਮ ਪੜ੍ਹਦੇ ਸੁਣਦੇ ਆ ਰਹੇ ਹਾਂ। ਚਲਾਕ ਲੜਕੀਆਂ ਅਤੇ ਅਧੇੜ ਉਮਰ ਦੀਆਂ ਔਰਤਾਂ ਵੱਲੋਂ ਇੱਕ ਹੋਰ ਗੰਦਾ ਤਰੀਕਾ ਬਲੈਕ ਮੇਲ ਕਰਨ ਦਾ ਲੱਭਿਆ ਗਿਆ ਹੈ ਕਿ ਉਹ ਕਿਸੇ ਵਿਅਕਤੀ ਨੂੰ ਵਿਸ਼ਵਾਸ ਵਿੱਚ ਲੈ ਕੇ ਉਸ ਨਾਲ date ‘ਤੇ ਜਾਂਦੀਆਂ ਹਨ ਅਤੇ ਫਿਰ ਉਸ ਵਿਅਕਤੀ ਦੀਆਂ ਗੰਦੀਆਂ ਵੀਡੀਓ ਬਣਾ ਕੇ ਉਸਨੂੰ ਬਲੈਕ ਮੇਲ ਕੀਤਾ ਜਾਂਦਾ ਹੈ। ਜਿਸ ਕਮਲ ਭਾਬੀ ਨੂੰ ਨਿਹੰਗ ਸਿੰਘਾਂ ਨੇ ਮਾਰਿਆ ਉਸਦੀਆਂ ਕੁੱਝ ਗੰਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਕਈ ਲੋਕਾਂ ਵੱਲੋਂ ਕਥਿਤ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਕਮਲ ਭਾਬੀ ਵੀ ਲੋਕਾਂ ਨੂੰ ਬਲੈਕ ਮੇਲ ਕਰਦੀ ਸੀ।ਕੁੱਝ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸਦਾ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ ਵੀ ਏਸੇ ਤਰ੍ਹਾਂ ਦਾ ਮਾਮਲਾ ਚੱਲ ਰਿਹਾ ਸੀ। ਅੰਮ੍ਰਿਤਪਾਲ ਬਾਰੇ ਲੋਕਾਂ ਵਿੱਚ ਚੱਲ ਰਹੀਆਂ ਇਨ੍ਹਾਂ ਚਰਚਾਵਾਂ ਜਾਂ ਅੰਦਾਜ਼ਿਆਂ ਦੇ ਸੱਚ ਹੋਣ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿਉੰਕਿ ਸਾਡੇ ਕੋਲ ਇਸ ਸੰਬੰਧੀ ਕੋਈ ਪੁਖ਼ਤਾ ਸਬੂਤ ਨਹੀਂ ਹੈ। ਲੇਕਿਨ ਇਹ ਗੱਲ ਬਿਲਕੁੱਲ ਸੱਚ ਹੈ ਕਿ ਸ਼ਾਤਰ ਔਰਤਾਂ ਵੱਲੋਂ ਇਸ ਤਰ੍ਹਾਂ ਦੀ blackmailing ਕੀਤੀ ਜਾ ਰਹੀ ਹੈ ਅਤੇ ਇਸ ਦੇ ਭੁਗਤ ਭੋਗੀ ਸਾਨੂੰ ਆਪਣੀਆਂ ਕਹਾਣੀਆਂ ਸੁਣਾ ਚੁੱਕੇ ਹਨ। ਦੋਸਤੋ AI ਜਾਂ internet ਵਰਦਾਨ ਸਾਬਤ ਹੋਵੇਗਾ ਸਰਾਪ ਨਹੀਂ ਜੇਕਰ ਤੁਸੀਂ ਖ਼ੁਦ ਸਾਵਧਾਨ ਹੋ ਕੇ ਸਹੀ ਤਰੀਕੇ ਨਾਲ ਇਸਦਾ ਇਸਤੇਮਾਲ ਕਰੋਗੇ। ਨਵੇਂ ਤੇ ਬਦਲ ਰਹੇ ਯੁੱਗ ਵਿੱਚ ਨਵੀਂ ਅਤੇ ਵਧੀਆ ਸੋਚ ਨਾਲ ਸਾਨੂੰ ਬਦਲਣਾ ਪਵੇਗਾ।

 

ਕੁਲਵੰਤ ਸਿੰਘ ਗੱਗੜਪੁਰੀ