Politics
ਪ੍ਰਤਾਪ ਬਾਜਵਾ ਨੇ ਧਰਮਸੋਤ ਦਾ ਮੰਗਿਆ ਅਸਤੀਫ਼ਾ
ਪੋਸਟ ਮੈਟ੍ਰਿਕ ਸਕਾਲਰਸ਼ਿਪ 64 ਕਰੋੜ ਦਾ ਘੁਟਾਲਾ

ਮੰਤਰੀ ਧਰਮਸੋਤ ਫਸੇ ਵੱਡੇ ਘੁਟਾਲੇ ‘ਚ
ਪੋਸਟ ਮੈਟ੍ਰਿਕ ਸਕਾਲਰਸ਼ਿਪ 64 ਕਰੋੜ ਦਾ ਘੁਟਾਲਾ
ਪ੍ਰਤਾਪ ਬਾਜਵਾ ਨੇ ਧਰਮਸੋਤ ਦਾ ਮੰਗਿਆ ਅਸਤੀਫ਼ਾ
29 ਅਗਸਤ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਕਸੂਤੇ ਫਸ ਗਏ ਹਨ।ਜਿਥੇ ਕਾਂਗਰਸ ਪਾਰਟੀ ਸੱਤਾ ਵਿੱਚ ਹੈ ਉੱਥੇ ਹੀ ਕਾਂਗਰਸ ਮੰਤਰੀਆਂ ਤੇ ਘੁਟਾਲਿਆਂ ਦੇ ਇਲਜ਼ਾਮ ਲੱਗ ਰਹੇ ਨੇ। ਜਿਵੇਂ ਹੀ ਪੰਜਾਬ ਅੰਦਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਰੀਬ 64 ਕਰੋੜ ਘੁਟਾਲਾ ਸਾਹਮਣੇ ਆਇਆ ਤਾਂ ਪੰਜਾਬ ਦੀ ਸਿਆਸਤ ਵਿੱਚ ਇੱਕ ਦਮ ਭੂਚਾਲ ਆ ਗਿਆ। ਕਾਂਗਰਸ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ 64 ਕਰੋੜ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਘੁਟਾਲਾ ਕਰਨ ਦੇ ਇਲਜ਼ਾਮ ਲੱਗੇ ਹਨ। ਜਿਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੀ ਰਿਹਾਇਸ਼ ਤੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ।
ਪਰ ਹੁਣ ਪ੍ਰਤਾਪ ਸਿੰਘ ਬਾਜਵਾ ਵੱਲੋਂ ਧਰਮਸੋਤ ਦਾ ਅਸਤੀਫ਼ਾ ਮੰਗਿਆ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਸਾਹਿਬ ਵਿੱਚ ਤਾਂ ਪਹਿਲਾਂ ਹੀ ਖਟਾਸ ਹੈ। ਹੁਣ ਬਾਜਵਾ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੇ ਗਏ ਇਸ ਘੁਟਾਲੇ ਕਾਰਨ ਉਸਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
Continue Reading