Connect with us

Punjab

ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ, ਮੌਸਮ ਵਿਗਿਆਨੀਆਂ ਨੇ ਕਿਹਾ 21-22 ਅਪਰੈਲ ਨੂੰ ਮੁੜ ਪੈ ਸਕਦਾ ਹੈ ਮੀਂਹ

Published

on

ਲੁਧਿਆਣਾ, 18 ਅਪ੍ਰੈਲ (ਸੰਜੀਵ ਸੂਦ): ਕੋਰੋਨਾ ਦਾ ਕਹਿਰ ਦਿਨੋਂ ਦਿਨ ਦੇਸ਼ ‘ਚ ਵਧਦਾ ਜਾ ਰਿਹਾ ਹੈ ਜਿੱਥੇ ਕਿਸਾਨ ਕੋਰੋਨਾ ਕਾਰਨ ਪਰੇਸ਼ਾਨ ਹਨ ਉੱਥੇ ਹੀ ਹੁਣ ਮੌਸਮ ਕਰਕੇ ਪੱਕੀਆਂ ਫ਼ਸਲਾਂ ਦੀ ਚਿੰਤਾਂ ਚੇਹਰਿਆਂ ‘ਤੇ ਸਾਫ਼ ਝੱਲਕ ਰਹੀ ਹੈ। ਮੌਸਮ ਦਾ ਮਿਜਾਜ਼ ਲਗਾਤਾਰ ਬਦਲਦਾ ਜਾ ਰਿਹਾ ਹੈ ਇਕ ਪਾਸੇ ਜਿੱਥੇ ਗਰਮੀ ਵਧਣ ਲੱਗੀ ਸੀ ਉਸ ਤੋਂ ਬਾਅਦ ਬੀਤੇ ਦਿਨ ਅਤੇ ਅੱਜ ਤੜਕਸਾਰ ਪਏ ਮੀਂਹ ਕਾਰਨ ਮੁੜ ਤੋਂ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲੀ ਹੈ ਅਤੇ ਪਾਰਾ ਵੀ ਹੇਠਾਂ ਡਿੱਗਿਆ ਹੈ। ਉਧਰ ਕਿਸਾਨਾਂ ਦੀ ਮੰਡੀਆਂ ‘ਚ ਕਣਕ ਵੱਢੀ ਪਈ ਹੈ ਅਤੇ ਖੇਤਾਂ ‘ਚ ਵੀ ਕਣਕ ਪੱਕੀ ਖੜ੍ਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਮੀਂਹ ਕਾਫੀ ਹਲਕਾ ਪਿਆ ਹੈ ਇਸ ਕਰਕੇ ਖੇਤਾਂ ‘ਚ ਖੜ੍ਹੀ ਕਣਕ ਨੂੰ ਤਾਂ ਇਸ ਦਾ ਕੋਈ ਨੁਕਸਾਨ ਨਹੀਂ ਪਰ ਮੰਡੀਆਂ ਚ ਪਈ ਕਣਕ ਦੇ ਵਿੱਚ ਨਮੀਂ ਦੀ ਮਾਤਰਾ ਜ਼ਰੂਰ ਵੱਧ ਸਕਦੀ ਹੈ।

ਡਾ. ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਅਪ੍ਰੈਲ ਮਹੀਨੇ ਦੇ ਵਿੱਚ ਇਹ ਪਹਿਲੀ ਬਾਰਿਸ਼ ਹੋਈ ਹੈ ਅਤੇ 4.5 ਐੱਮ ਐੱਮ ਮੀਂਹ ਲੁਧਿਆਣਾ ਵਿੱਚ ਦਰਜ ਕੀਤਾ ਗਿਆ ਹੈ ਜਦੋਂ ਕਿ ਮਾਰਚ ਮਹੀਨੇ ਦੇ ਵਿੱਚ ਵੀ ਇਸ ਵਾਰ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਈ ਹੈ, ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਪਾਰੇ ਦੇ ਵਿੱਚ ਲਗਾਤਾਰ ਉਤਾਰ ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵੈਸਟਰਨ ਡਿਸਟਰਬੈਂਸ ਕਾਫੀ ਭਾਰੀ ਰਹੀ ਹੈ ਅਤੇ 21-22 ਮੁੜ ਤੋਂ ਬਾਰਿਸ਼ ਪੈ ਸਕਦੀ ਹੈ।ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਵਾਰ ਮੌਨਸੂਨ ਵੀ ਕਾਫੀ ਮਜ਼ਬੂਤ ਰਹਿਣ ਵਾਲਾ ਹੈ।