Connect with us

Amritsar

ਅੰਮ੍ਰਿਤਸਰ ‘ਚ G20 ਸੰਮੇਲਨ ਦੀਆਂ ਤਿਆਰੀਆਂ, 4 ਸਕੂਲਾਂ ਨੂੰ ਕੀਤਾ ਜਾ ਰਿਹਾ ਅਪਗ੍ਰੇਡ

Published

on

ਪੰਜਾਬ ਦੇ 117 ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਸਕੀਮ ਤਹਿਤ ਅਪਗ੍ਰੇਡ ਕਰਨ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਜਿਸ ਵਿੱਚ ਅੰਮ੍ਰਿਤਸਰ ਦੇ 8 ਸਕੂਲ ਸ਼ਾਮਲ ਹਨ ਪਰ ਇਨ੍ਹਾਂ ਵਿੱਚੋਂ 4 ਸਕੂਲ ਅਜਿਹੇ ਹਨ, ਜਿਨ੍ਹਾਂ ਨੂੰ 28 ਫਰਵਰੀ ਤੱਕ ਪੂਰੀ ਤਰ੍ਹਾਂ ਅਪਗ੍ਰੇਡ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਉਹ ਸਕੂਲ ਹਨ ਜਿੱਥੇ ਜੀ-20 ਸੰਮੇਲਨ ਦੌਰਾਨ 20 ਦੇਸ਼ਾਂ ਦੇ ਪ੍ਰਤੀਨਿਧੀ ਪਹੁੰਚਣਗੇ।

ਚਾਰ ਸਕੂਲਾਂ ਲਈ 11 ਕਰੋੜ ਜਾਰੀ
ਇਨ੍ਹਾਂ 4 ਸਕੂਲਾਂ ਨੂੰ ਅਪਗ੍ਰੇਡ ਕਰਨ ਲਈ ਪੰਜਾਬ ਸਰਕਾਰ ਵੱਲੋਂ 11 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਹੁਕਮ ਦਿੱਤੇ ਗਏ ਹਨ ਕਿ ਇਨ੍ਹਾਂ ਸਕੂਲਾਂ ਦਾ ਕੰਮ 28 ਫਰਵਰੀ ਤੱਕ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਜੇਕਰ ਕੋਈ ਕਮੀ ਹੈ ਤਾਂ 15 ਮਾਰਚ ਤੋਂ ਪਹਿਲਾਂ-ਪਹਿਲਾਂ ਉਸ ਨੂੰ ਠੀਕ ਕੀਤਾ ਜਾ ਸਕੇ।

ਜ਼ਿਲ੍ਹਿਆਂ ਵਿੱਚ ‘ਸਕੂਲ ਆਫ਼ ਐਮੀਨੈਂਸ’ ਦੀ ਗਿਣਤੀ ਜਾਣੋ

ਲੁਧਿਆਣਾ (16 ਸਕੂਲ)
ਪਟਿਆਲਾ (10)
ਜਲੰਧਰ (9)
ਅੰਮ੍ਰਿਤਸਰ, ਸੰਗਰੂਰ (8-8)
ਬਠਿੰਡਾ, ਐਸ.ਏ.ਐਸ.ਨਗਰ (6-6)
ਹੁਸ਼ਿਆਰਪੁਰ, ਰੂਪਨਗਰ, ਤਰਨਤਾਰਨ (5-5)
ਮੋਗਾ, ਫਾਜ਼ਿਲਕਾ, ਫ਼ਿਰੋਜ਼ਪੁਰ (4-4)
ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਐਸਬੀਐਸ ਨਗਰ, ਮਾਨਸਾ, ਮੁਕਤਸਰ (3-3)
ਕਪੂਰਥਲਾ, ਮਲੇਰਕੋਟਲਾ ਅਤੇ ਪਠਾਨਕੋਟ (2-2)