Jalandhar
ਸਿਮਰਨਜੀਤ ਬੈਂਸ ਨੇ ਕੀਤੀ ਪ੍ਰੈਸ ਕਾਨਫਰੰਸ

ਜਲੰਧਰ , 11 ਮਾਰਚ( ਰਾਜੀਵ ਕੁਮਾਰ) ਜਲੰਧਰ ਦੇ ਪ੍ਰੈਸ ਕਲੱਬ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਕੀਤੀ ।ਇਸ ਕਾਨਫਰੰਸ ਵਿਚ ਬੈਂਸ ਨੇ ਪੰਜਾਬ ਦੀ ਬਿਜਲੀ ਦੇ ਰੇਟਾਂ ਬਾਰੇ ਗੱਲ ਕਰਦੇ ਕਿਹਾ ਕਿ ਸਰਕਾਰ ਨੇ ਇਸ ਮਾਮਲੇ ਨੂੰ ਵ੍ਹਾਈਟ ਪੇਪਰ ਵਿਚ ਲੈਕੇ ਆਉਣ ਦੀ ਗੱਲ ਕੀਤੀ ਸੀ ਪਰ ਹਲੇ ਤੱਕ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ। ਇਸਦੇ ਚਲਦਿਆਂ ਬੈਂਸ ਨੇ ਇਹ ਵੀ ਕਿਹਾ ਕਿ ਪੰਜਾਬ ‘ਚ ਲੋਕ 40 ਹਜ਼ਾਰ ਤੋਂ ਉਪਰ ਦੇ ਬਿੱਲਾ ਨੂੰ ਵੇਖ ਕੇ ਏਨੇ ਤੰਗ ਹੋ ਗਏ ਨੇ ਕਿ ਉਹਨਾਂ ਨੇ ਆਪਣੇ ਘਰ ਦੇ ਮੀਟਰ ਵੀ ਕਟਵਾ ਦਿੱਤੇ ਹਨ। ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਘੋਟਾਲਾ ਕੀਤਾ ਹੈ ਜਿਸਦੇ ਕਰਕੇ ਆਮ ਵਰਕ ਅਤੇ ਬਿਜਲੀ ਬੋਰਡ ਕਰਜ਼ ਵਿਚ ਪੂਰੀ ਤਰਾਂ ਡੁੱਬ ਚੁੱਕਾ ਹੈ।

ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਪਾਵਰ ਪਰਚੇਜ ਐਗਰੀਮੈਂਟ ਰੱਦ ਕਰਨੇ ਚਾਹੀਦੇ ਹਨ ਅਤੇ ਕਿਹਾ ਕਿ ਜੇਕਰ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਬਣਦੀ ਹੈ ਤਾ ਉਹ ਲੋਕਾਂ ਨੂੰ ਮੁਫ਼ਤ ਬਿਜਲੀ ਦੇਣਗੇ। ਇਸਦੇ ਚਲਦਿਆਂ ਬੈਂਸ ਨੇ ਸਰਕਾਰੀ ਅਦਾਰਿਆਂ ਤੋਂ 22000 ਕਰੋੜ ਦੀ ਰਿਕਵਰੀ ਕਰਨ ਦੀ ਮੰਗ ਵੀ ਕੀਤੀ ਹੈ। ਇਸਦੇ ਨਾਲ ਹੀ ਬੈਂਸ ਨੇ ਪਟਿਆਲਾ ‘ਚ ਹੋਏ ਅਧਿਆਪਕਾਂ ਤੇ ਲਾਠੀ ਚਾਰਜ ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਨੂੰ ਉਹਨਾਂ ਦੀ ਅਵਾਜ ਨੂੰ ਦਬਾਣਾ ਨਹੀਂ ਚਾਹੀਦਾ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਇਸ. ਪੀ ਨੂੰ ਡਿਸਮਿਸ ਕਰਨ ਜਿਹਨਾਂ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।