Politics
ਪ੍ਰਧਾਨ ਮੰਤਰੀ ਮੋਦੀ ਆਪਣਾ ਰਾਮ ਮੰਦਰ ਵਾਲਾ ਬਿਆਨ ਵਾਪਿਸ ਲਵੇ : ਜੱਥੇਦਾਰ ਮੰਡ
ਪ੍ਰਧਾਨ ਮੰਤਰੀ ਮੋਦੀ ਖਿਲਾਫ ਅੰਮ੍ਰਿਤਸਰ ‘ਚ ਦਰਖ਼ਾਸਤ

ਪ੍ਰਧਾਨ ਮੰਤਰੀ ਮੋਦੀ ਖਿਲਾਫ ਅੰਮ੍ਰਿਤਸਰ ‘ਚ ਦਰਖ਼ਾਸਤ
ਜੱਥੇਦਾਰ ਮੰਡ ਨੇ ਮੋਦੀ ਖਿਲਾਫ ਖੋਲਿਆ ਮੋਰਚਾ
ਪੁਲਿਸ ਕਰੇਗੀ ਮਾਮਲੇ ਦੀ ਜਾਂਚ
ਅੰਮ੍ਰਿਤਸਰ,27 ਅਗਸਤ :(ਗੁਰਪ੍ਰੀਤ ਰਾਜਪੂਤ),ਰਾਮ ਮੰਦਰ ਬਾਰੇ ਲੰਮਾ ਸਮਾਂ ਵਿਵਾਦ ਚਲਦਾ ਰਿਹਾ। ਪਰ ਹੁਣ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ ਅਤੇ ਇਸ ਨਿਰਮਾਣ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਜੋ ਪੰਜਾਬ ਵਿੱਚ ਵਿਵਾਦ ਬਣ ਗਿਆ। ਇਸ ਵਿਵਾਦਿਤ ਬਿਆਨ ਨੂੰ ਲੈ ਕੇ ਸਿੱਖ ਸੰਗਤਾਂ ਦੇ ਦਿਲਾਂ ਨੂੰ ਕਾਫੀ ਠੇਸ ਪਹੁੰਚੀ ਸੀ ਜਿਸਦੇ ਬਾਅਦ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਕਾਰਜਕਾਰੀ ਜੱਥੇਦਾਰ ਧਿਆਨ ਸਿੰਘ ਮੰਡ ਨੇ ਪਿਛਲੇ 15 ਦਿਨ ਪਹਿਲੇ ਅਕਾਲ ਤਖ਼ਤ ਸਾਹਿਬ ਤੇ ਆ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸ਼ਬਦ ਵਾਪਸ ਲੈਣ ਲਈ ਗੱਲ ਆਖੀ ਸੀ। ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਸ਼ਬਦ ਵਾਪਸ ਨਹੀਂ ਲਏ ਗਏ ਜਿਸ ਦੇ ਬਾਅਦ ਅੱਜ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜੱਥੇਦਾਰ ਧਿਆਨ ਸਿੰਘ ਮੰਡ ਵੱਲੋਂ ਉਨ੍ਹਾਂ ਦੇ ਖਿਲਾਫ ਅੰਮ੍ਰਿਤਸਰ ਦੀ ਕੋਤਵਾਲੀ ਵਿੱਚ ਮਾਮਲਾ ਦਰਜ ਕਰਵਾਉਣ ਲਈ ਇੱਕ ਦਰਖਾਸਤ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਐਕਟ 295 ਤਹਿਤ ਮਾਮਲਾ ਦਰਜ ਹੋਵੇ।
Continue Reading