National
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਹੁਬਲੀ ‘ਚ ਰਾਸ਼ਟਰੀ ਯੁਵਕ ਮੇਲੇ ਦਾ ਕੀਤਾ ਉਦਘਾਟਨ

ਕਰਨਾਟਕ ਦੇ ਹੁਬਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਯੁਵਕ ਮੇਲੇ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਰੋਡ ਸ਼ੋਅ ਦੌਰਾਨ ਲੋਕਾਂ ਦਾ ਸਵਾਗਤ ਕੀਤਾ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਅਸੀਂ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਏ ਹਾਂ। ਸਾਡਾ ਟੀਚਾ ਇਸ ਨੂੰ ਦੁਨੀਆ ਦੀਆਂ ਚੋਟੀ ਦੀਆਂ 3 ਅਰਥਵਿਵਸਥਾਵਾਂ ‘ਤੇ ਲੈ ਕੇ ਜਾਣਾ ਹੈ। ਦੇਸ਼ ਦਾ ਇਹ ਆਰਥਿਕ ਵਿਕਾਸ ਸਾਡੇ ਨੌਜਵਾਨਾਂ ਲਈ ਬੇਅੰਤ ਮੌਕੇ ਲੈ ਕੇ ਆਵੇਗਾ। ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਅਸੀਂ ਖੇਤੀਬਾੜੀ ਵਿੱਚ ਇੱਕ ਪ੍ਰਮੁੱਖ ਵਿਸ਼ਵ ਸ਼ਕਤੀ ਹਾਂ। ਟੈਕਨਾਲੋਜੀ ਅਤੇ ਇਨੋਵੇਸ਼ਨ ਰਾਹੀਂ ਖੇਤੀ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਵੀ ਆਉਣ ਵਾਲੀ ਹੈ। ਇਹ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰੇਗਾ, ਨਵੀਆਂ ਉਚਾਈਆਂ ਨੂੰ ਸਰ ਕਰਨ ਦਾ ਨਵਾਂ ਰਾਹ ਪੱਧਰਾ ਕਰੇਗਾ।
ਉਨ੍ਹਾਂ ਨਾਰੀ ਸ਼ਕਤੀ ਬਾਰੇ ਕਿਹਾ ਕਿ ਅੱਜ ਭਾਰਤ ਦੀਆਂ ਔਰਤਾਂ ਲੜਾਕੂ ਜਹਾਜ਼ ਉਡਾ ਰਹੀਆਂ ਹਨ। ਫੌਜ ਵਿੱਚ ਲੜਾਈ ਦੀਆਂ ਭੂਮਿਕਾਵਾਂ ਨਿਭਾਉਂਦੇ ਹਨ। ਵਿਿਗਆਨ-ਤਕਨਾਲੋਜੀ, ਪੁਲਾੜ, ਖੇਡਾਂ ਦੇ ਹਰ ਖੇਤਰ ਵਿੱਚ ਔਰਤਾਂ ਬੁਲੰਦੀਆਂ ਨੂੰ ਛੂਹ ਰਹੀਆਂ ਹਨ। ਇਹ ਐਲਾਨ ਹੈ ਕਿ ਭਾਰਤ ਹੁਣ ਪੂਰੀ ਤਾਕਤ ਨਾਲ ਆਪਣੇ ਟੀਚਿਆਂ ਵੱਲ ਵਧ ਰਿਹਾ ਹੈ। ਰਾਸ਼ਟਰੀ ਯੁਵਾ ਉਤਸਵ 2023 ਵਿੱਚ ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਖੇਡਾਂ ਵਿੱਚ ਵੀ ਭਾਰਤ ਇੱਕ ਵੱਡੀ ਵਿਸ਼ਵ ਸ਼ਕਤੀ ਬਣਨ ਵੱਲ ਵਧ ਰਿਹਾ ਹੈ। ਇਹ ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਕਾਰਨ ਸੰਭਵ ਹੋ ਰਿਹਾ ਹੈ।