Connect with us

Punjab

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁੱਡ ਫਰਾਈਡੇ ‘ਤੇ ਯਿਸੂ ਮਸੀਹ ਨੂੰ ਕੀਤਾ ਯਾਦ

Published

on

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁੱਡ ਫਰਾਈਡੇ ਦੇ ਮੌਕੇ ‘ਤੇ ਈਸਾ ਮਸੀਹ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸੇਵਾ ਅਤੇ ਭਾਈਚਾਰੇ ਦੇ ਈਸਾ ਮਸੀਹ ਦੇ ਆਦਰਸ਼ ਲੋਕਾਂ ਦਾ ਮਾਰਗਦਰਸ਼ਨ ਕਰਦੇ ਹਨ।

ਮੋਦੀ ਨੇ ਟਵੀਟ ਕੀਤਾ ਕਿ ਅੱਜ ਗੁੱਡ ਫਰਾਈਡੇ ‘ਤੇ, ਅਸੀਂ ਯਿਸੂ ਮਸੀਹ ਦੇ ਸਾਹਸ ਅਤੇ ਬਲੀਦਾਨ ਨੂੰ ਯਾਦ ਕਰਦੇ ਹਾਂ। ਸੇਵਾ ਅਤੇ ਭਾਈਚਾਰਕ ਸਾਂਝ ਦੇ ਉਨ੍ਹਾਂ ਦੇ ਆਦਰਸ਼ ਕਈ ਲੋਕਾਂ ਨੂੰ ਮਾਰਗਦਰਸ਼ਨ ਕਰਦੇ ਹਨ।

ਗੁੱਡ ਫਰਾਈਡੇ ਈਸਾਈ ਧਰਮ ਦੇ ਲੋਕਾਂ ਲਈ ਇੱਕ ਪਵਿੱਤਰ ਦਿਨ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਈਸਾ ਮਸੀਹ ਨੂੰ ਸਲੀਬ ਦਿੱਤੀ ਗਈ ਸੀ। ਇਸ ਦਿਨ ਨੂੰ ਗੁੱਡ ਫਰਾਈਡੇ, ਗਰੇਟ ਫਰਾਈਡੇ, ਬਲੈਕ ਫਰਾਈਡੇ ਅਤੇ ਈਸਟਰ ਫਰਾਈਡੇ ਵੀ ਕਿਹਾ ਜਾਂਦਾ ਹੈ।