Corona Virus
ਏਮਜ਼ ਹਸਪਤਾਲ ‘ਚ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੇ ਲਗਵਾਈ ਕੋਰੋਨਾ ਵੈਕਸੀਨ
ਏਮਜ਼ ਹਸਪਤਾਲ ਜੋ ਕਿ ਨਵੀਂ ਦਿੱਲੀ ‘ਚ ਸਥਿਤ ਹੈ ਉੱਥੇ ਦੇਸ਼ ਦੇ ਪ੍ਰਦਾਨ ਮੰਤਰੀ ਨੇ ਆਪਣੀ ਪਹਿਲੀ ਕੋਰੋਨਾ ਵੈਕਸੀਨ ਲਗਵਾ ਲਈ ਹੈ। ਉਨ੍ਹਾਂ ਇਹ ਜਾਣਕਾਰੀ ਆਪਣੇ ਟਵੀਟਰ ਆਕੂਂਟ ‘ਤੇ ਦਿੰਦੇ ਹੋਏ ਕਿਹਾ ਕਿ ‘ਮੈਂ ਏਮਜ਼ ‘ਚ ਕੋਰੋਨਾ ਵੈਕਸੀਨ ਦੀ ਆਪਣੀ ਪਹਿਲੀ ਖ਼ੁਰਾਕ ਲਈ ਹੈ। ਪੀਐੱਮ ਮੋਦੀ ਨੇ ਭਾਰਤ ਬਾਇਓਟੈੱਕ ਦੀ ‘ਕੋਵੈਕਸੀਨ’ ਵੈਕਸੀਨ ਲਗਵਾਈ ਹੈ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਸਾਰੇ ਡਾਕਟਰਾਂ ਨੇ ‘ਤੇ ਵਿਗਿਆਨੀਆਂ ਨੇ ਇਸ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਉਨ੍ਹਾਂ ਬਹੁਤ ਮਿਹਨਤ ਤੇਂ ਕੰਮ ਕੀਤਾ ਹੈ। ਮੈਂ ਸਭ ਤੋਂ ਇਹ ਅਪੀਲ ਕਰਦਾ ਹਾਂ ਕਿ ਜਿਹੜੇ ਵੈਕਸੀਨ ਲੈਣ ਦੇ ਯੋਗ ਹਨ, ਉਹ ਇਸ ਨੂੰ ਜ਼ਰੂਰ ਲੈਣ, ਆਓ, ਅਸੀਂ ਸਾਰੇ ਮਿਲ ਕੇ ਭਾਰਤ ਨੂੰ ਕੋਰੋਨਾ ਮੁਕਤ ਬਣਾਈਏ।’
ਕੋਵੈਕਸੀਨ ਨਂ ਦੇ ਟੀਕੇ ਨੂੰ ਭਾਰਤ ਬਾਇਓਟੈੱਕ ਨੇ ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ ਤੇ ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾ ਨਾਲ ਮਿਲ ਕੇ ਵਿਕਸਤ ਕੀਤਾ ਹੈ। ਨਰਿੰਦਰ ਮੋਦੀ ਵੱਲੋਂ ਕੋਰੋਨਾ ਦਾ ਟੀਕਾ ਲਗਵਾ ਕੇ ਕਈ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ। ਕਈ ਵਿਰੋਧੀ ਧਿਰ ਹਨ ਜੋ ਕਿ ਇਸ ਕੋਰੋਨਾ ਵੈਕਸੀਨ ਤੇ ਸਵਾਲ ਉਠਾ ਰਹੇ ਹਨ, ਤੇ ਉਨ੍ਹਾਂ ਦੁਆਰਾ ਇਹ ਵੀ ਕਿਹਾ ਗਿਆ ਕਿ ਪਹਿਲਾ ਨਰਿੰਦਰ ਮੋਦੀ ਵੈਕਸੀਨ ਲਵਾਉਣ ਫਿਰ ਬਾਕੀ ਵੈਕਸੀਨ ਲਗਾਉਣ ਗੇ। ਇਸ ਦੌਰਾਨ ਮੋਦੀ ਨੇ ਇਹ ਕੋਰੋਨਾ ਵੈਕਸੀਨ ਲਗਵਾ ਕੇ ਸਾਰੇ ਵਿਰੋਧੀ ਧਿਰਾਂ ਨੂੰ ਜਵਾਬ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਵੈਕਸੀਨ ਲਗਵਾ ਕੇ ਆਮ ਲੋਕਾਂ ‘ਚ ਵੀ ਕੋਰੋਨਾ ਵੈਕਸੀਨ ਪ੍ਰਤੀ ਭਰੋਸਾ ਵਧੇਗਾ।