WORLD
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਦੋ ਦਿਨਾਂ ਦੌਰੇ ‘ਤੇ ਜਾਣਗੇ ਦੁਬਈ
30 ਨਵੰਬਰ 2023: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੇਰੇ ਯੂਏਈ ਲਈ ਰਵਾਨਾ ਹੋਣਗੇ। ਇਸ ਦੋ ਦਿਨਾਂ ਦੌਰੇ ਵਿੱਚ ਪੀਐਮ ਮੋਦੀ ਅੱਜ ਦੁਬਈ ਵਿੱਚ ਹੋਣ ਵਾਲੇ ਸੀਓਪੀ28 ਦੇ ਵਿਸ਼ਵ ਜਲਵਾਯੂ ਐਕਸ਼ਨ ਸਮਿਟ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਉਹ ਕੁਝ ਨੇਤਾਵਾਂ ਨਾਲ ਦੁਵੱਲੀ ਬੈਠਕ ਵੀ ਕਰਨਗੇ।
COP28 ਜਲਵਾਯੂ ਸੰਮੇਲਨ 12 ਦਸੰਬਰ ਤੱਕ ਚੱਲੇਗਾ। ਇਸ ‘ਚ ਪੋਪ, ਕਿੰਗ ਚਾਰਲਸ ਸਮੇਤ ਦੁਨੀਆ ਭਰ ਦੇ 167 ਨੇਤਾ ਜਲਵਾਯੂ ਪਰਿਵਰਤਨ ਦੇ ਮੁੱਦੇ ਅਤੇ ਇਸ ਦੇ ਹੱਲ ‘ਤੇ ਚਰਚਾ ਕਰਨਗੇ। ਪਿਛਲੇ ਕੁਝ ਸਾਲਾਂ ਵਿੱਚ, ਜਲਵਾਯੂ ਪਰਿਵਰਤਨ ਪੂਰੀ ਦੁਨੀਆ ਲਈ ਸਭ ਤੋਂ ਵੱਡੀ ਚੁਣੌਤੀ ਬਣ ਕੇ ਉਭਰਿਆ ਹੈ। ਇਸ ਬੈਠਕ ਦਾ ਫੋਕਸ ਜੈਵਿਕ ਈਂਧਨ ਅਤੇ ਕਾਰਬਨ ਨਿਕਾਸ ਨੂੰ ਰੋਕਣ ‘ਤੇ ਹੋਵੇਗਾ।