Punjab
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੂਜਾ ਡਰੀਮ ਪ੍ਰੋਜੈਕਟ: ਵਾਰਾਣਸੀ ‘ਚ ‘ਨਮੋ ਘਾਟ’ ਤਿਆਰ

ਦੇਸ਼ ਅਤੇ ਦੁਨੀਆ ਭਰ ਦੇ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਨ ਵਾਲੇ ਗੰਗਾ ਨਦੀ ਦੇ ਘਾਟਾਂ ਵਿੱਚ ਹੁਣ ਇੱਕ ਹੋਰ ਨਵਾਂ ਘਾਟ ਸ਼ਾਮਲ ਕੀਤਾ ਜਾਵੇਗਾ। ਇਸ ਨਵੇਂ ਘਾਟ ਦਾ ਨਾਂ ‘ਖਿਡਕੀਆ ਘਾਟ’ ਹੈ ਪਰ ਇਸ ਨੂੰ ‘ਨਮੋ ਘਾਟ’ਵੀ ਕਿਹਾ ਜਾ ਰਿਹਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਇਸ ਘਾਟ ਦਾ ਉਦਘਾਟਨ ਕਰ ਸਕਦੇ ਹਨ। ਘਾਟ ‘ਤੇ ਤਿੰਨ ਜੋੜੇ ਹੱਥਾਂ ਦੇ ਨਮਸਕਾਰ ਦੇ ਚਿੱਤਰ ਬਣਾਏ ਗਏ ਹਨ। ਸੂਰਜ ਨੂੰ ਨਮਸਕਾਰ ਕਰਨ ਅਤੇ ਗੰਗਾ ਨੂੰ ਮੱਥਾ ਟੇਕਣ ਵਾਲੇ ਹੱਥਾਂ ਦੀਆਂ ਇਨ੍ਹਾਂ ਤਿੰਨ ਕਲਾਵਾਂ ਕਾਰਨ ਲੋਕ ਇਸ ਘਾਟ ਨੂੰ ‘ਨਮੋ’ ਘਾਟ ਕਹਿੰਦੇ ਹਨ।
‘ਖਿਡਕੀਆ ਘਾਟ’ ਦੇ ਪਹਿਲੇ ਪੜਾਅ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ। ਇਸ ‘ਤੇ ਕਰੀਬ 34 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਘਾਟ ਨਾਲ ਜਲ ਮਾਰਗਾਂ ਅਤੇ ਹਵਾਈ ਮਾਰਗਾਂ ਨੂੰ ਵੀ ਜੋੜਿਆ ਜਾਵੇਗਾ ਤਾਂ ਜੋ ਸੈਲਾਨੀ ਦੂਜੇ ਸ਼ਹਿਰਾਂ ਨੂੰ ਜਾ ਸਕਣ।