Connect with us

Punjab

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ‘ਚ ਭਿੜੇ ਕੈਦੀ

Published

on

18 ਦਸੰਬਰ 2023:  ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਲਗਾਤਾਰ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਤਾਂ ਹੁਣ ਦੋ ਕੈਦੀ ਆਪਸ ਵਿੱਚ ਭਿੜਨ ਦੀ ਖਬਰ ਆ ਰਹੀ ਹੈ ਦੱਸ ਦੀਏ ਕਿ ਦੇਰ ਰਾਤ ਇਹ ਕੈਦੀ ਆਪਸ ਚ ਝਗੜਾ ਕਰ ਰਹੇ ਸੀ। ਦੱਸਣ ਯੋਗ ਹੈ ਕਿ ਇਹ ਦੋਨੋਂ ਕੈਦੀ ਕੇਸ ਵਾਰ ਹਨ। ਤਾਂ ਜਦੋਂ ਤੀਜੇ ਕੈਦੀ ਵੱਲੋਂ ਆ ਕੇ ਛੜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਕੈਦੀ ਨੂੰ ਧੱਕਾ ਮਾਰ ਦਿੱਤਾ। ਤਾਂ ਉਸ ਤੋਂ ਬਾਅਦ ਜੇਲ ਵਿੱਚ ਲੱਗੇ ਸਾਈਰਨ ਨੂੰ ਵਜਾਇਆ ਗਿਆ ਪੁਲਿਸ ਵੱਲੋਂ ਲੜ ਰਹੇ ਕੈਦੀਆਂ ਨੂੰ ਛੁਡਵਾਇਆ ਗਿਆ ਜਿਸ ਕੈਦੀ ਨੂੰ ਧੱਕਾ ਮਾਰਿਆ ਸੀ ਉਸ ਦੇ ਬੁੱਲ ਤੇ ਸੱਟ ਲੱਗੀ ਹੈ ਜਿਸ ਨੂੰ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।