Gurdaspur
ਤੰਬਾਕੂ ਪੈਕਟ ‘ਤੇ ਭਗਤ ਰਵਿਦਾਸ ਦੀ ਤਸਵੀਰ ਨੂੰ ਲੈ ਕੇ ਰਵਿਦਾਸ ਸਮਾਜ ਵਿੱਚ ਰੋਸ

ਗੁਰਦਾਸਪੁਰ, 24 ਮਈ(ਗੁਰਪ੍ਰੀਤ ਸਿੰਘ): ਤੰਬਾਕੂ ਮਸਾਲੇ ਦੇ ਪੈਕਟ ਨੂੰ ਲੈ ਕੇ ਭਗਤ ਰਵੀਦਾਸ ਜੀ ਦੀ ਤਸਵੀਰ ਦੇ ਮੱਦੇਨਜ਼ਰ ਅੱਜ ਬਟਾਲਾ ਵਿੱਚ ਰਵੀਦਾਸ ਸਮਾਜ ਅਤੇ ਸਿੱਖ ਧਾਰਮਿਕ ਸੰਸਥਾਵਾਂ ਨੇ ਰੋਸ ਜਤਾਇਆ ਅਤੇ ਐਸਐਸਪੀ ਬਟਾਲਾ ਦੇ ਦਫ਼ਤਰ ਪਹੁੰਚੀਆਂ ਸਿੱਖ ਧਾਰਮਿਕ ਜਥੇਬੰਦੀਆਂ ਨੇ ਬਟਾਲਾ ਪੁਲਿਸ ਨੂੰ ਤੰਬਾਕੂ ਦੇ ਮਾਲਕ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

ਉਨ੍ਹਾਂ ਨੇ ਕਿਹਾ ਕਿ ਤੰਬਾਕੂ ਦੇ ਪੈਕਟਾਂ ‘ਤੇ ਕੀਤੀ ਗਈ ਇਸ ਤਸਵੀਰ ਨੇ ਹਰ ਸਿੱਖ ਅਤੇ ਰਵੀਦਾਸ ਭਾਈਚਾਰੇ ਦੇ ਲੋਕਾਂ ਦੇ ਮਨ ਨੂੰ ਠੇਸ ਪਹੁੰਚਾਈ ਹੈ ਅਤੇ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਬਹੁਤ ਸਾਰੇ ਸ਼ਰਾਰਤੀ ਲੋਕ ਅਜਿਹਾ ਕਰ ਰਹੇ ਹਨ, ਜਿਸ ਨਾਲ ਮਹੌਲ ਵਿਗੜਿਆ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਸਖ਼ਤ ਕਾਨੂੰਨੀ ਬਣਾਇਆ ਜਾਣਾ ਚਾਹੀਦਾ ਹੈ।