Punjab
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹਵਾਰਾ ਕਮੇਟੀ ਵੱਲੋਂ ਕੀਤਾ ਗਿਆ ਰੋਸ ਮਾਰਚ
13 ਦਸੰਬਰ 2023: ਅੰਮ੍ਰਿਤਸਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਅੱਜ ਹਵਾਰਾ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਇੱਕ ਰੋਸ਼ ਮਾਰਚ ਕੱਢਿਆ ਗਿਆ ਇਹ ਰੋਸ਼ ਮਾਰ ਚ ਗੋਲਡਨ ਗੇਟ ਤੋਂ ਸ਼ੁਰੂ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਸੰਪੰਨ ਹੋਵੇਗਾ ਜਿੱਥੇ ਇਸ ਦੀ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਦਲਜੀਤ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰ ਕੋਲ ਅਪੀਲ ਕਰ ਰਹੇ ਹਾਂ ਜਿਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਹਨ। ਪਰ ਉਹਨਾਂ ਨੂੰ ਅਜੇ ਤੱਕ ਜੇਲਾਂ ਵਿੱਚੋਂ ਰਿਹਾ ਨਹੀਂ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਜਦੋਂ ਤਾਂ ਦੇਸ਼ ਆਜ਼ਾਦ ਹੋਇਆ ਹੈ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਹਮੇਸ਼ਾ ਹੀ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਹੈ। ਪਰ ਸਿੱਖਾਂ ਨਾਲ ਹਮੇਸ਼ਾ ਹੀ ਵਿਤਕਰਾ ਹੀ ਕੀਤਾ ਗਿਆ ਹੈ। ਚਾਹੇ ਕੋਈ ਵੀ ਸਰਕਾਰ ਹੋਵੇ ਉਹ ਸਿੱਖਾਂ ਦਾ ਹਮੇਸ਼ਾਂ ਵਿਤਕਰਾ ਹੀ ਕਰਦੀ ਆਈ ਹੈ। ਉਹਨਾਂ ਕਿਹਾ ਗੁੰਗੀਆਂ ਤੇ ਬੋਲੀਆਂ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਅੱਜ ਇਹ ਰੋਸ਼ਮਾਜ ਕੱਢਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਪਣੇ ਆਪਣੇ ਤੌਰ ਤੇ ਸਿੱਖ ਜਥੇਬੰਦੀਆਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾ ਰਹੀਆਂ ਹਨ ਕੋਈ ਸੜਕਾਂ ਜਾਮ ਕਰ ਰਿਹਾ ਹੈ ਕੋਈ ਧਰਨੇ ਲਗਾ ਰਿਹਾ ਹੈ ਪਰ ਗੁੰਗਿਆਂ ਦੇ ਬੋਲੀਆਂ ਸਰਕਾਰਾਂ ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਉਹਨਾਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੂਆਣਾ ਦੀ 2011 ਦੇ ਵਿੱਚ ਫਾਂਸੀ ਰੱਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਪਰ ਅਜੇ ਤੱਕ ਫਾਂਸੀ ਰੱਦ ਨਹੀਂ ਕੀਤੀ ਗਈ ਇਹ ਹੈ ਸਾਡੀਆਂ ਧੀਆਂ ਭੈਣਾਂ ਦੇ ਨਾਲ ਬਲਾਤਕਾਰ ਕੀਤੇ ਗਏ ਤੇ ਸਾਡੇ ਬਜ਼ੁਰਗਾਂ ਦੇ ਵਿੱਚ ਟਾਇਰ ਪਾ ਕੇ ਗਲਾ ਦੇ ਵਿੱਚ ਸਾੜਿਆ ਗਿਆ । ਕਿਆ ਸਾਰੀ ਸਿੱਖ ਕੌਮ ਤੇ ਸਾਰੀ ਸਿੱਖ ਜਥੇਬੰਦੀਆਂ ਦਾ ਫਰਜ਼ ਬਣਦਾ ਹੈ ਅਸੀਂ ਇਕੱਠੇ ਹੋ ਕੇ ਗੂੰਗੀ ਤੇ ਬੋਲੀ ਸਰਕਾਰ ਨੂੰ ਜਗਾਈਏ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ।