Punjab
ਵਿਵਾਦਾਂ ‘ਚ ਘਿਰੀ PSTET ਪ੍ਰੀਖਿਆ,ਕਿਵੇਂ ਹੋਈ ਐਨੀ ਵੱਡੀ ਗਲਤੀ, ਜਾਣੋ ਵੇਰਵਾ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਭਰਤੀ ਲਈ ਐਤਵਾਰ ਨੂੰ ਕਰਵਾਇਆ ਗਿਆ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਪੀਐਸਟੀਈਟੀ) ਵਿਵਾਦਾਂ ਵਿੱਚ ਘਿਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਨ ਪੱਤਰ ‘ਚ ਕੁਝ ਸਵਾਲਾਂ ਦੇ ਜਵਾਬ ਲੀਕ ਹੋ ਗਏ ਹਨ। ਅਜਿਹਾ ਹੋਇਆ ਕਿ ਇਸ ਪ੍ਰੀਖਿਆ ਲਈ ਤਿਆਰ ਕੀਤੇ ਗਏ ਪ੍ਰਸ਼ਨ ਪੱਤਰ ਵਿੱਚ ਉੱਤਰਾਂ ਵਜੋਂ ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਪਹਿਲਾਂ ਹੀ ਮੋਟੇ ਅੱਖਰਾਂ ਵਿੱਚ ਛਾਪਿਆ ਗਿਆ ਸੀ।
ਦਰਅਸਲ, ਅੱਜ ਦੀ ਪ੍ਰੀਖਿਆ ਦੌਰਾਨ ਦੇਖਿਆ ਗਿਆ ਕਿ ਪ੍ਰਸ਼ਨ ਪੱਤਰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਹਰੇਕ ਪ੍ਰਸ਼ਨ ਲਈ ਚਾਰ ਵਿਕਲਪ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਉਮੀਦਵਾਰ ਨੂੰ ਇੱਕ ਵਿਕਲਪ ‘ਤੇ ਨਿਸ਼ਾਨ ਲਗਾਉਣਾ ਹੁੰਦਾ ਹੈ। ਪਰ ਹੋਇਆ ਇੰਝ ਕਿ ਸਾਰੇ ਸਵਾਲਾਂ ਦੇ ਜਵਾਬ ਪਹਿਲਾਂ ਹੀ ਮੋਟੇ ਅੱਖਰਾਂ ਵਿੱਚ ਲਿਖੇ ਹੋਏ ਸਨ। ਜਿਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਆਪਣੀ ਰਿਪੋਰਟ ਮੰਗ ਲਈ ਹੈ ਅਤੇ ਹੁਣ ਆਉਣ ਵਾਲੇ ਸਮੇਂ ‘ਚ ਸਿੱਖਿਆ ਵਿਭਾਗ ਕੀ ਕਾਰਵਾਈ ਕਰੇਗਾ ਇਸ ਨੂੰ ਲੈ ਕੇ ਸ਼ੰਕਾ ਬਣੀ ਹੋਈ ਹੈ।