Connect with us

Corona Virus

ਲੋਕਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਸਨਮਾਨਿਤ, ਕੀਤੀ ਫੁੱਲਾਂ ਦੀ ਵਰਖਾ

Published

on

ਲੁਧਿਆਣਾ, 20 ਅਪ੍ਰੈਲ: ਨੋਬਲ ਮਹਾਮਾਰੀ ਦੌਰਾਨ ਦਿਨ ਰਾਤ ਡਿਊਟੀ ਕਰਨ ਵਾਲੇ ਮੁਲਾਜਮਾਂ ਦਾ ਲੁਧਿਆਣਾ ਦੇ ਸੁਖਦੇਵ ਨਗਰ ਦੇ ਲੋਕਾਂ ਨੇ ਸਨਮਾਨ ਕਰਕੇ ਉਨ੍ਹਾਂ ਉਪਰ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ।
ਦੱਸ ਦੇਈਏ ਕਿ ਇਹ ਪੁਲਿਸ ਮੁਲਾਜਮ ਮਹਾਮਾਰੀ ਦੇ ਚਲਦਿਆਂ 24 ਘੰਟੇ ਡਿਊਟੀ ਕਰਦੇ ਹਨ ਇਸ ਦੌਰਾਨ ਆਪਣੇ ਘਰ ਨਹੀਂ ਜਾ ਰਹੇ ਅਤੇ ਖੁਦ ਦੀ ਜਾਨ ਖਤਰੇ ਵਿੱਚ ਪਾਕੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕੰਮ ਕਰ ਰਹੇ ਹਨ।
ਸੁਖਦੇਵ ਨਗਰ ਦੇ ਵਾਸੀਆਂ ਨੇ ਇਨ੍ਹਾਂ ਮੁਲਾਜਮਾਂ ਦੀ ਹੌਸਲਾ ਅਫਜਾਈ ਵਾਸਤੇ ਉਨ੍ਹਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਅਤੇ ਸਿਰੋਪੇ ਪਾਕੇ ਉਨ੍ਹਾਂ ਦਾ ਸਨਮਾਨ ਕੀਤਾ ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਦੌਰਾਨ ਲੋਕਾਂ ਨੇ ਤਾੜੀਆਂ ਵਜਾਕੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ।

Continue Reading
Click to comment

Leave a Reply

Your email address will not be published. Required fields are marked *