Punjab
Punjab ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
TRANSFERS : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਐਕਸ਼ਨ ਮੋਡ ਵਿੱਚ ਹਨ। ਐਤਵਾਰ ਪੰਜਾਬ ਕੈਬਨਿਟ ਚੋਂ 4 ਮੰਤਰੀਆਂ ਦੀ ਛੁੱਟੀ ਕਰ ਕੇ, 5 ਨਵੇਂ ਕੈਬਨਿਟ ਮੰਤਰੀਆਂ ਨੂੰ ਸਹੁੰ ਚੁਕਾਈ। ਫਿਰ ਆਪਣੇ ਭਰੋਸੇਮੰਦ OSD ਓਮਕਾਰ ਸਿੰਘ ਨੂੰ ਬਰਖਾਸਤ ਕੀਤਾ। ਉਸ ਤੋਂ ਬਾਅਦ 25 ਆਈਏਐਸ ਤੇ 99 ਪੀਸੀਐਸ ਅਫਸਰਾਂ ਦਾ ਤਬਾਦਲਾ ਕੀਤਾ ਹੈ।
ਪੰਜਾਬ ਸਰਕਾਰ ਨੇ ਦੇਰ ਰਾਤ ਮੰਤਰੀ ਮੰਡਲ ਦੇ ਫੇਰਬਦਲ ਤੋਂ ਬਾਅਦ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਇਸ ਵਿੱਚ 25 ਆਈਏਐਸ ਅਧਿਕਾਰੀਆਂ ਦੇ ਨਾਲ-ਨਾਲ 267 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ 267 ਅਧਿਕਾਰੀਆਂ ਵਿੱਚ 25 ਆਈਏਐਸ, 7 ਆਈਪੀਐਸ, 99 ਪੀਸੀਐਸ ਅਤੇ 136 ਡੀਐਸਪੀ ਪੱਧਰ ਦੇ ਅਧਿਕਾਰੀ ਸ਼ਾਮਲ ਹਨ।
1994 ਬੈਚ ਦੇ ਸੀਨੀਅਰ ਆਈਏਐਸ ਅਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰ ਜੇਲ੍ਹ, ਡੀ.ਕੇ ਤਿਵਾੜੀ ਵਧੀਕ ਮੁੱਖ ਸਕੱਤਰ ਟਰਾਂਸਪੋਰਟ, ਰਾਹੁਲ ਭੰਡਾਰੀ ਸਕੱਤਰ ਪਸ਼ੂ ਪਾਲਣ, ਰਾਹੁਲ ਤਿਵਾੜੀ ਪ੍ਰਬੰਧਕੀ ਸਕੱਤਰ ਪੁੱਡਾ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕੁਲਦੀਪ ਬਾਬਾ ਨੂੰ ਆਰ.ਟੀ.ਓ ਲੁਧਿਆਣਾ, ਵਿਨੀਤ ਕੁਮਾਰ ਏ.ਸੀ.ਏ.ਗੇਲਾਡਾ, ਸੰਯਮ ਅਗਰਵਾਲ ਕਮਿਸ਼ਨਰ ਬਠਿੰਡਾ ਨਗਰ ਨਿਗਮ ਅਤੇ ਵਿਕਰਮਜੀਤ ਸ਼ੇਰਗਿੱਲ ਨੂੰ ਐਮ.ਡੀ.ਪੀ.ਆਰ.ਟੀ.ਸੀ. ਦਾ ਐਮਡੀ ਬਣਾ ਦਿੱਤਾ ਗਿਆ ਹੈ।