Connect with us

Punjab

ਪੰਜਾਬ BSF ਨੂੰ 40 ਸਾਲਾਂ ਬਾਅਦ ਮਿਲੀ ਦੇਸ਼ ਦੀ ਪਹਿਲੀ ਮਹਿਲਾ ਸਨਾਈਪਰ

Published

on

4 ਮਾਰਚ 2024: ਸੀਮਾ ਸੁਰੱਖਿਆ ਬਲ (BSF) ਨੂੰ 40 ਸਾਲਾਂ ਬਾਅਦ ਦੇਸ਼ ਦੀ ਪਹਿਲੀ ਮਹਿਲਾ ਸਨਾਈਪਰ ਮਿਲ ਗਈ ਹੈ। ਪੰਜਾਬ ‘ਚ ਤਾਇਨਾਤ ਸਬ ਇੰਸਪੈਕਟਰ ਸੁਮਨ ਕੁਮਾਰੀ ਨੇ ਸੈਂਟਰਲ ਸਕੂਲ ਆਫ਼ ਵੈਪਨ ਟੈਕਟਿਕਸ (CSWT), ਇੰਦੌਰ ਤੋਂ ਟ੍ਰੇਨਿੰਗ ਲਈ ਹੈ। ਇੱਥੇ 8 ਮਹੀਨੇ ਦੀ ਸਖ਼ਤ ਸਿਖਲਾਈ ਤੋਂ ਬਾਅਦ ਉਸ ਨੂੰ ਮਹਿਲਾ ਸਨਾਈਪਰ ਬਣਾਇਆ ਗਿਆ।

CSWT ਆਈਜੀ ਭਾਸਕਰ ਰਾਵਤ ਨੇ ਕਿਹਾ ਕਿ ਸਨਾਈਪਰ ਸਰਹੱਦ ‘ਤੇ, ਨਕਸਲ ਵਿਰੋਧੀ ਮੁਹਿੰਮਾਂ ਜਾਂ ਵੀਵੀਆਈਪੀ ਡਿਊਟੀ ‘ਤੇ ਤਾਇਨਾਤ ਹੁੰਦੇ ਹਨ। ਉਹ 2 ਕਿਲੋਮੀਟਰ ਦੂਰ ਖੜ੍ਹੇ ਦੁਸ਼ਮਣ ਦੀ ਮਾਮੂਲੀ ਜਿਹੀ ਹਰਕਤ ਨੂੰ ਵੇਖਣ ਅਤੇ ਉਸ ਨੂੰ ਮਾਰਨ ਦੇ ਸਮਰੱਥ ਹਨ। ਇੱਥੇ ਸਨਾਈਪਰ ਦੀ ਸਿਖਲਾਈ 1984 ਤੋਂ ਚੱਲ ਰਹੀ ਹੈ ਪਰ ਬੀਐਸਐਫ ਨੂੰ ਇਸ ਸਾਲ ਪਹਿਲੀ ਮਹਿਲਾ ਸਨਾਈਪਰ ਮਿਲੀ।

ਔਖਾ ਕੋਰਸ ਹੋਣ ਦੇ ਬਾਵਜੂਦ ਹੁਣ ਔਰਤਾਂ ਇਸ ਵਿਚ ਸ਼ਾਮਲ ਹੋਣ ਲੱਗੀਆਂ ਹਨ। ਸਬ-ਇੰਸਪੈਕਟਰ ਸੁਮਨ ਕੁਮਾਰੀ ਨੇ ਦੱਸਿਆ ਕਿ ਗੋਲੀਬਾਰੀ ਅਤੇ ਨਿਗਰਾਨੀ ਸਨਾਈਪਰ ਦੀ ਸਿਖਲਾਈ ਦੇ ਮੁੱਖ ਅੰਗ ਹਨ। ਸਾਨੂੰ ਉਸ ‘ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ ਜੋ ਆਮ ਆਦਮੀ ਨਹੀਂ ਦੇਖ ਸਕਦਾ। ਸੁਮਨ ਨੇ ਦੱਸਿਆ ਕਿ ਸਾਨੂੰ ਬਿਨਾਂ ਸਹਾਇਤਾ ਦੇ ਦਰੱਖਤਾਂ ‘ਤੇ ਚੜ੍ਹਨ ਅਤੇ ਲੰਬੇ ਸਮੇਂ ਲਈ ਇੱਕੋ ਆਸਣ ਵਿਚ ਇੱਕ ਥਾਂ ‘ਤੇ ਸਥਿਰ ਰਹਿਣ ਲਈ ਸਿਖਲਾਈ ਦਿੱਤੀ ਜਾਂਦੀ ਹੈ।