Punjab
ਅੱਜ ਪੇਸ਼ ਹੋਵੇਗਾ ਪੰਜਾਬ ਦਾ ਬਜਟ, ਪੰਜਾਬੀਆਂ ਨੂੰ ਕੀ ਮਿਲੇਗੀ ਸੌਗਾਤ ?

PUNJAB BUDGET : ਪੰਜਾਬ ਵਿਧਾਨਸਭਾ ਬਜਟ ਸੈਸ਼ਨ ਦਾ ਅੱਜ ਚੌਥਾ ਦਿਨ ਹੈ। ਬਜਟ ਸੈਸ਼ਨ ‘ਚ ਅੱਜ ਪੰਜਾਬ ਦਾ ਬਜਟ ਪੇਸ਼ ਹੋਵੇਗਾ।
ਅੱਜ ਖੁੱਲ੍ਹੇਗਾ ਸਰਕਾਰ ਦਾ ਪਿਟਾਰਾ……… ਜੀ ਹਾਂ, ਪੰਜਾਬ ਵਿਧਾਨਸਭਾ ਬਜਟ ਸੈਸ਼ਨ ਦੇ ਅੱਜ ਚੋਥੇ ਦਿਨ ਦੀ ਕਾਰਵਾਈ 10 ਵਜੇ ਸ਼ੁਰੂ ਹੋਵੇਗੀ। ਅੱਜ ਪੰਜਾਬ ਬਜਟ ਵਿੱਤ ਮੰਤਰੀ ਹਰਪਾ ਚੀਮਾ ਪੇਸ਼ ਕਰਨਗੇ। ਬਜਟ ਦਾ ਆਂਕੜਾ 2.15 ਲੱਖ ਕਰੋੜ ਤੋਂ ਪਾਰ ਹੋ ਸਕਦਾ ਹੈ।
ਅੱਜ ਦੇ ਬਜਟ ਤੋਂ ਪੰਜਾਬ ਦੀ ਆਮ ਜਨਤਾ, ਮਹਿਲਾਵਾਂ, ਕਿਸਾਨਾਂ ਤੇ ਖਾਸ ਕਰ ਸਨਅਤਕਾਰਾਂ ਨੂੰ ਬੇਹਦ ਉਮੀਦਾਂ ਹਨ। ਪੰਜਾਬ ਸਰਕਾਰ ਦਾ ਇਹ ਚੌਥਾ ਬਜਟ ਪੇਸ਼ ਹੋਵੇਗਾ।