Punjab
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਦੇ ਮਾਤਾ ਬਗੁਲਾਮੁਖੀ ਮੰਦਰ ਚ ਕੀਤਾ ‘ਹਵਨ’

ਕਾਂਗੜਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ(Himachal Pradesh’s ਵਿੱਚ ਮਾਤਾ ਬਗਲਾਮੁਖੀ ਮੰਦਿਰ ਵਿੱਚ ਪੂਜਾ ਅਰਚਨਾ ਕੀਤੀ। ਮੁੱਖ ਮੰਤਰੀ ਨੇ ‘ਹਵਨ’ ਕੀਤਾ। ਇਹ ਹਵਨ ਅੱਧੀ ਰਾਤ ਦੇ ਕਰੀਬ ਸ਼ੁਰੂ ਹੋਇਆ ਅਤੇ 1:30 ਵਜੇ ਸਮਾਪਤ ਹੋਇਆ। ਆਚਾਰੀਆ ਦਿਨੇਸ਼ ਨੇ ਦੱਸਿਆ ਕਿ ਚੰਨੀ ਅਕਸਰ ਬਗਲਾਮੁਖੀ ਮੰਦਰ ਜਾਂਦੇ ਹਨ
ਗੁਪਤ ਨਵਰਾਤਰੀ ਚੱਲ ਰਹੀ ਹੈ ਅਤੇ ਇਸ ਮੌਕੇ ‘ਤੇ ਉਹ ਆਪਣੇ ਪਰਿਵਾਰ ਨਾਲ ਇੱਥੇ ਪੂਜਾ ਕਰਨ ਆਏ ਸਨ।”ਉਨ੍ਹਾਂ ਨੇ ਅੱਗੇ ਕਿਹਾ ਕਿ “ਉਸ ਨੇ ਪੰਜਾਬ ਦੀ ਸ਼ਾਂਤੀ, ਖੁਸ਼ਹਾਲੀ ਅਤੇ ਬਿਹਤਰੀ ਲਈ ਅਰਦਾਸ ਕੀਤੀ। ਉਹ ਪੰਜਾਬ ਅਤੇ ਪੰਜਾਬੀਅਤ ਲਈ ਭਲਈ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਰਹੇ,”