Corona Virus
ਡੇਅਰੀ ਵਾਲੇ ਦੇ ਚੰਗੇ ਉਪਰਾਲੇ ਦੀ ਸੀਐਮ ਨੇ ਕੀਤੀ ਸ਼ਲਾਘਾ
ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਸਰਕਾਰ ਵੱਲੋ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਪੰਜਾਬ ਵਿੱਚ ਕਰਫ਼ਿਊ ਲਗਾਇਆ ਗਿਆ ਹੈ। ਕਰਫ਼ਿਊ ਦੇ ਬਾਵਜੂਦ ਕਈ ਲੋਕ ਸੜਕਾਂ ਉੱਤੇ ਘੁੰਮ ਰਹੇ ਹਨ ਜਿਨ੍ਹਾਂ ਵਿਰੁੱਧ ਪੁਲਿਸ ਵੱਲੋਂ ਕਰਵਾਈ ਕੀਤੀ ਜਾ ਰਹੀ ਹੈ। ਇਸ ਦੇ ਉਲਟ ਕਿ ਲੋਕ ਆਪਣੀ ਸੁਰੱਖਿਆ ਲਈ ਸਾਵਧਾਨੀ ਵਰਤ ਰਹੇ ਹਨ।
ਪੰਜਾਬ ਦੇ ਇਕ ਡੇਅਰੀ ਵਾਲੇ ਵਲੋਂ ਡੇਅਰੀ ਦੇ ਬਾਹਰ 1 ਕਿਲੋ ਮੀਟਰ ਦੀ ਦੂਰੀ ਤੇ ਨਿਸ਼ਾਨ ਲਗਾਏ ਗਏ ਹਨ, ਤਾਂ ਜੋ ਡੇਅਰੀ ਉੱਤੇ ਅਉਣ ਵਾਲੇ ਲੋਕ ਦੂਰੀ ਤੇ ਖੜੇ ਹੋਣ। ਡੇਅਰੀ ਵਾਲੇ ਦਾ ਇਹ ਉਪਰਾਲਾ ਲੋਕਾਂ ਲਈ ਪ੍ਰੇਰਨਾ ਦਾ ਸ੍ਰੋਤ ਹੈ।
ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਇਸ ਕੰਮ ਦੀ ਸ਼ਲਾਂਘਾ ਕੀਤੀ ਹੈ। ਕੈਪਟਨ ਨੇ ਲਿਖਿਆ- ਹੁਣੇ ਇਹ ਫੋਟੋਆਂ ਪ੍ਰਾਪਤ ਹੋਈਆਂ ਪੰਜਾਬੀਆਂ ਦੁਆਰਾ ਸ਼ਾਨਦਾਰ ਅਨੁਸ਼ਾਸਨ ਰੱਖਿਆ ਜਾ ਰਿਹਾ ਹੈ।ਘਰ ਰਹੋ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖੋ। ਪ੍ਰਸ਼ਾਸਨ ਅਤੇ ਪੁਲਿਸ ਇਹ ਸੁਨਿਸ਼ਚਿਤ ਕਰਨ ਲਈ ਕੰਮ ਕਰ ਰਹੀਆਂ ਹਨ ਕਿ ਤੁਹਾਡੇ ਕੋਲ ਸਾਰੀਆਂ ਜ਼ਰੂਰੀ ਚੀਜ਼ਾਂ ਦੀ ਪਹੁੰਚ ਕੀਤੀ ਜਾਵੇ।